ਡੀ.ਜੀ.ਪੀ ਵਲੋਂ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਦੋ ਨੋਡਲ ਅਫਸਰ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੇ ਅਪਣੇ ਘਰਾਂ ਤੋਂ ਦੂਰ ਅਹਿਮ ਸਥਾਨਾ 'ਤੇ ਮੁਸ਼ਕਲ ਹਾਲਾਤਾਂ ਵਿਚ ਡਿਊਟੀ ਨਿਭਾ ਰਹੇ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ...

DGP designates Nodal Officers to redress problems of armed forces personnel

ਚੰਡੀਗੜ੍ਹ (ਸਸਸ) : ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੇ ਅਪਣੇ ਘਰਾਂ ਤੋਂ ਦੂਰ ਅਹਿਮ ਸਥਾਨਾ 'ਤੇ ਮੁਸ਼ਕਲ ਹਾਲਾਤਾਂ ਵਿਚ ਡਿਊਟੀ ਨਿਭਾ ਰਹੇ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੋ ਨੋਡਲ ਅਫਸਰ ਤਾਇਨਾਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ

ਕਿ ਈਸ਼ਵਰ ਸਿੰਘ, ਏ.ਡੀ.ਜੀ.ਪੀ/ਕਮਿਊਨਿਟੀ ਪੁਲਿਸਿੰਗ ਅਤੇ ਵੀ.ਨੀਰਜਾ, ਆਈ.ਜੀ./ਕਮਿਊਨਿਟੀ ਪੁਲਿਸਿੰਗ ਨੂੰ ਰਾਜ ਦੇ ਕਿਸੇ ਵੀ ਜ਼ਿਲ੍ਹੇ ਵਿਚ ਹਥਿਆਰਬੰਦ ਸੈਨਾ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਨਾਲ ਸਬੰਧਿਤ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸੈਨਿਕ ਜਾਂ ਕੇਂਦਰੀ ਪੁਲਿਸ ਬਲਾਂ ਦੇ ਜਵਾਨ ਕਿਸੇ ਵੀ ਸਮੇਂ ਨਿੱਜੀ ਮੁਲਾਕਾਤ, ਈਮੇਲ ਅਤੇ ਟੈਲੀਫੋਨ ਰਾਹੀਂ ਉਕਤ ਨੋਡਲ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਾਂ ਸਬੰਧੀ ਹੇਠਾਂ ਦਿੱਤੇ ਵੇਰਵੇ  'ਤੇ ਉਕਤ ਅਧਿਕਾਰੀਆਂ ਨਾਲ ਸੰਪਰਕ  ਕੀਤਾ ਜਾ ਸਕਦਾ ਹੈ:

(1) ਸ਼. ਈਸ਼ਵਰ ਸਿੰਘ, ਆਈ.ਪੀ.ਐਸ, ਏ.ਡੀ.ਜੀ.ਪੀ / ਕਮਿਊਨਿਟੀ ਪੁਲਿਸਿੰਗ
ਫੋਨ: 0172-2260040
ਮੋਬਾਈਲ: 98761-67900
ਈਮੇਲ: : cad.pphq.punjab0gmail.com

(2) ਸ਼੍ਰੀਮਤੀ ਵੀ. ਨੀਰਜਾ, ਆਈ.ਪੀ.ਐਸ, ਆਈਜੀਪੀ / ਕਮਿਊਨਿਟੀ ਪੁਲਿਸਿੰਗ
ਫੋਨ: 0172-2273408
ਮੋਬਾਈਲ: 91154-00004
ਈਮੇਲ: :cad.pphq.punjab0gmail.com