ਪੰਜਾਬ ਦੀ ਵਜੀਫ਼ਾ ਰਾਸ਼ੀ ਦਾ ਬਕਾਇਆ ਜਲਦੀ ਜਾਰੀ ਕੀਤਾ ਜਾਵੇਗਾ: ਰਾਮ ਦਾਸ ਅਠਾਵਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਐਸ.ਸੀ. ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪੋਸਟ ਮੈਟਰਿਕ ਵਜੀਫ਼ਾ ਸਕੀਮ ਦੀ ਬਕਾਇਆ ਰਾਸ਼ੀ ਕੇਂਦਰ ਸਰਕਾਰ...

Punjab's scholarship dues will be released soon

ਚੰਡੀਗੜ੍ਹ (ਪੀਟੀਆਈ) : ਪੰਜਾਬ ਦੀ ਐਸ.ਸੀ. ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪੋਸਟ ਮੈਟਰਿਕ ਵਜੀਫ਼ਾ ਸਕੀਮ ਦੀ ਬਕਾਇਆ ਰਾਸ਼ੀ ਕੇਂਦਰ ਸਰਕਾਰ ਜਲਦੀ ਜਾਰੀ ਕਰੇਗੀ। ਹਰਿਆਣਾ ਅਤੇ ਚੰਡੀਗੜ੍ਹ ਖੇਤਰ ਦੇ ਪੈਸੇ ਵੀ ਜਾਰੀ ਕਰ ਦਿਤੇ ਜਾਣਗੇ। ਇਹ ਜਾਣਕਾਰੀ ਸਮਾਜਿਕ ਨਿਆਂ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਰਾਮ ਦਾਸ ਅਠਾਵਲੇ ਨੇ ਅੱਜ ਪ੍ਰੈਸ ਕਾਂਨਫਰੰਸ ਦੇ ਦੌਰਾਨ ਦਿਤੀ।

ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦਲਿਤ ਵਰਗ ਦੇ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਐਸ.ਸੀ. ਵਿਦਿਆਰਥੀਆਂ ਨਾਲ ਸਬੰਧਤ ਵਜੀਫ਼ਾ ਸਕੀਮ ਦੀ ਰਾਸ਼ੀ ਦੇ ਨਿਪਟਾਰੇ ਲਈ ਵਿਚਾਰ ਕਰ ਰਹੀ ਹੈ। ਅਠਾਵਲੇ ਜੋ ਕਿ ਐਨ.ਡੀ.ਏ. ਗੰਡਜੋੜ ਵਿਚ ਸ਼ਾਮਿਲ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਮੁਖੀ ਵੀ ਹਨ, ਪੰਜਾਬ ‘ਚ ਬਠਿੰਡਾ ਅਤੇ ਰਾਜਪੁਰਾ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਲਈ ਪਹੁੰਚਣ ‘ਤੇ ਸਮੇਂ ਕੁਝ ਸਮੇਂ ਲਈ ਚੰਡੀਗੜ੍ਹ ਰੁਕੇ ਸਨ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਕਾਰਨ ਪਰੇਸ਼ਾਨੀ ਦੀ ਗੱਲ ਕਬੂਲ ਕਰਦੇ ਹੋਏ ਅਠਾਵਲੇ ਨੇ ਕਿਹਾ ਕਿ ਇਸ ਦੇ ਹੱਲ ਲਈ ਵੀ ਕੇਂਦਰ ਸਰਕਾਰ ਤੇਲ ਨੂੰ ਜੀ.ਐਸ.ਟੀ. ਨੂੰ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 30 ਰੁਪਏ ਪ੍ਰਤੀ ਲੀਟਰ ਦੀ ਕਮੀ ਆ ਸਕਦੀ ਹੈ। ਐਸ.ਸੀ./ਬੀ.ਸੀ. ਅਤੇ ਉਨ੍ਹਾਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕਾਂ ਨੂੰ ਵੀ ਆਰਥਿਕਤਾ ਦੇ ਆਧਾਰ ‘ਤੇ 25 ਫ਼ੀਸਦੀ ਤੱਕ ਰਿਜ਼ਰਵੇਸ਼ਨ ਦਿਤੀ ਜਾ ਸਕਦੀ ਹੈ।

ਅੰਦੋਲਨ ਵੀ ਰੋਕੇ ਜਾ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਅਪਣੇ ਕੁੱਝ ਉਮੀਦਵਾਰ ਭਾਜਪਾ ਗੰਡਜੋੜ ਨਾਲ ਮਿਲਕੇ ਉਤਾਰੇਗੀ। ਉਨ੍ਹਾਂ ਨੇ ਦੱਸਿਆ ਕਿ ਦਲਿਤ ਵਰਗ ਦੇ ਕਲਿਆਣ ਲਈ ਮੋਦੀ ਸਰਕਾਰ ਦੁਆਰਾ ਮਹੱਤਵਪੂਰਣ ਕਦਮ ਚੁੱਕੇ ਗਏ ਹਨ। ਉਨ੍ਹਾਂ ਦੇ ਮੰਤਰਾਲੇ ਦੇ ਅਧੀਨ ਓ.ਬੀ.ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕਰਨ ਤੋਂ ਇਲਾਵਾ ਦਿਵਿਆਂਗਾਂ ਲਈ ਨੌਕਰੀਆਂ ਅਤੇ ਸਿੱਖਿਆ ਵਿਚ ਰਿਜ਼ਰਵੇਸ਼ਨ ‘ਚ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਦਿਵਿਆਂਗਾਂ ਲਈ ਪੈਨਸ਼ਨ ਯੋਜਨਾ ਤੋਂ ਇਲਾਵਾ ਵਿਸ਼ੇਸ਼ ਟ੍ਰੇਨਿੰਗ ਦੇ ਪ੍ਰੋਗਰਾਮ ਚਾਲੂ ਕੀਤੇ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਅਜ਼ਾਦ ਸ਼ਾਸਨ ਦੇ ਰਹੀ ਹੈ। ਅਠਾਵਲੇ ਨੇ ਕਿਹਾ ਕਿ ਰਾਹੁਲ ਗਾਂਧੀ ਦੁਆਰਾ ਰਾਫ਼ੇਲ ਜਹਾਜ਼ ਸੌਦੇ ਦਾ ਮੁੱਦਾ ਬਿਨਾਂ ਵਜ੍ਹਾ ਚੁਕਿਆ ਜਾ ਰਿਹਾ ਹੈ, ਜਦੋਂ ਕਿ ਫ਼ਰਾਂਸ ਅਤੇ ਭਾਰਤ ਦੀਆਂ ਸਰਕਾਰਾਂ ਵਿਚ ਸਮਝੌਤਾ ਹੋਇਆ ਹੈ, ਜਿਸ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਗੁੰਜਾਇਸ਼ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਸੀ.ਬੀ.ਆਈ. ਵਿਚ ਪੈਦਾ ਹੋਏ ਵਿਵਾਦ ਦੇ ਚਲਦੇ ਭ੍ਰਿਸ਼ਟਾਚਾਰ ਸਾਹਮਣੇ ਆਉਣ ਦੇ ਕਾਰਨ ਉੱਚ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਛੁੱਟੀ ‘ਤੇ ਭੇਜਿਆ ਗਿਆ ਹੈ।