ਸਰਪੰਚ ਸੀਟਾਂ ਦੇ ਰਾਖਵਾਂਕਰਨ ਤਹਿਤ ਬੇਨਿਯਮੀਆਂ, ਡੀਡੀਪੀਓ ਗੁਰਦਾਸਪੁਰ ਸਣੇ ਚਾਰ ਅਧਿਕਾਰੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਕਮਿਸ਼ਨਰ ਤੇ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਨੁਰਾਗ ਵਰਮਾ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੰਚਾਇਤਾਂ ਦੇ...

4 official including DDPO suspend

ਚੰਡੀਗੜ੍ਹ (ਨੀਲ ਬੀ ਸਿੰਘ) : ਪੰਜਾਬ ਦੇ ਵਿੱਤ ਕਮਿਸ਼ਨਰ ਤੇ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਨੁਰਾਗ ਵਰਮਾ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੰਚਾਇਤਾਂ ਦੇ ਸਰਪੰਚਾਂ ਦੀਆਂ ਸੀਟਾਂ ਦੇ ਰਾਖਵਾਂਕਰਨ ਤਹਿਤ  ਬੇਨਿਯਮੀਆਂ ਕੀਤੇ ਜਾਣ ਦੇ ਦੋਸ਼ ਵਿਚ (ਡੀਡੀਪੀਓ) ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਸੰਧੂ ਸਮੇਤ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਮੁਅੱਤਲੀ ਸਮੇਂ ਦੌਰਾਨ ਇਹਨਾਂ ਦਾ ਹੈਡ ਕੁਆਟਰ ਵਿਕਾਸ ਭਵਨ ਮੋਹਾਲੀ ਹੋਵੇਗਾ।

ਰੀਡਰ ਸੁਖਜਿੰਦਰ ਸਿੰਘ ਤੇ ਕੰਪਿਊਟਰ ਅਪਰੇਟਰ ਮਨਜੀਤ ਸਿੰਘ ਨੂੰ ਮੁਅੱਤਲ ਕੀਤਾ ਹੈ। ਇਹਨਾਂ ਮੁਲਾਜ਼ਮਾਂ ਤੇ ਗੁਰਦਾਸਪੁਰ ਦੇ ਦੀਨਾਨਗਰ ਬਲਾਕ ਦੇ ਪਿੰਡਾਂ ਦੇ ਰਾਖਵਾਂਕਰਨ ਦਾ ਗਲਤ ਰੋਸਟਰ ਬਨਾਉਣ ਦੇ ਦੋਸ਼ ਹਨ