ਸਿਹਤ ਸਿਸਟਮ ਫ਼ੇਲ ਹੋ ਚੁਕਿਆ ਹੈ, ਦਵਾਈਆਂ ਦਾ ਲੰਗਰ ਲਾਇਆ ਜਾਵੇ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ

H. S. Phoolka

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਾਬਕਾ ਐਮ.ਐਲ.ਏ. ਅਤੇ ਸੀਨੀਅਰ ਅੇਡਵੋਕੇਟ ਦਾ ਕਹਿਣਾ ਹੈ ਕਿ 75 ਫ਼ੀ ਸਦੀ ਪਿੰਡਾਂ ਵਿਚ ਤਾਂ ਡਿਸਪੈਂਸਰੀ ਨਹੀਂ ਹੈ। ਜਿਹੜੇ 25 ਫ਼ੀ ਸਦੀ ਪਿੰਡਾਂ ਵਿਚ ਡਿਸਪੈਂਸਰੀਆਂ ਹਨ ਉਨ੍ਹਾਂ ਵਿਚ ਜਾਂ ਤਾਂ ਡਾਕਟਰ ਨਹੀਂ ਹਨ ਜਾਂ ਫਿਰ ਦਵਾਈਆਂ ਨਹੀਂ ਹਨ ਤੇ ਇਸ ਲਈ ਇਹ ਜੋ ਮੁਢਲੀਆਂ ਸਿਹਤ ਸੇਵਾਵਾਂ ਪਿੰਡਾਂ ਵਿਚ ਪੂਰੀ ਤਰਾਂ ਫੇਲ ਹੋ ਚੁਕੀਆਂ ਹਨ।

ਸਰਦਾਰ ਫੂਲਕਾ ਨੇ ਕਿਹਾ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਪਿੰਡ ਦਾਖਾ ਵਿਖੇ ਮੁਫ਼ਤ ਡਿਸਪੈਂਸਰੀ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪਿੰਡਾਂ ਵਿਚ ਬੜੀ ਵੱਡੀ ਗਿਣਤੀ ਵਿਚ ਬਲਡ ਪ੍ਰੈਸ਼ਰ, ਸ਼ੁਗਰ ਅਤੇ ਵਿਟਾਮਿਨ ਡੀ ਦੀ ਘਾਟ ਦੇ ਮਰੀਜ਼ ਹਨ।

ਫੂਲਕਾ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਸਰਕਾਰੀ ਡਿਸਪੈਂਸਰੀਆਂ ਹਨ ਮਰੀਜ਼ ਉਥੇ ਨਹੀਂ ਜਾਂਦੇ ਬਲਕਿ ਫੂਲਕਾ ਵਲੋਂ ਚਲਾਈ ਗਈ ਮੋਬਾਈਲ ਡਿਸਪੈਂਸਰੀ ਵਿਚ ਮਰੀਜ਼ ਆਉਂਦੇ ਹਨ ਕਿਉਂਕਿ ਇਨਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਇਥੋਂ ਦਵਾਈਆਂ ਵੀ ਮੁਫ਼ਤ ਮਿਲਦੀਆਂ ਹਨ ਤੇ ਡਾਕਟਰ ਵੀ ਵਧੀਆ ਹਨ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਡਿਸਪੈਂਸਰੀ 20 ਪਿੰਡਾਂ ਵਿਚ ਜਾਂਦੀ ਹੈ ਤੇ ਹਰ ਹਫ਼ਤੇ ਪਿੰਡਾਂ ਦਾ ਚੱਕਰ ਲਾਉਂਦੀ ਹੈ। ਛੁਡਾਉਣ ਲਈ ਕੌਂਸਲਿੰਗ ਵੀ ਇਸੇ ਡਿਸਪੈਂਸਰੀ ਵਿਚ ਮੌਜੂਦ ਹੈ।

ਹੁਣ ਸਰਕਾਰ ਕੋਲੋਂ ਨਾਰਾਜ਼ ਹੋ ਕੇ ਸਰਦਾਰ ਫੂਲਕਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਕੋਲ ਪੁੱਜ ਰਹੇ ਹਨ ਤੇ ਉਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹਿ ਰਹੇ ਹਨ ਕਿ ਪਿੰਡਾਂ ਵਿਚ ਮੁਢਲੀ ਸਿਹਤ ਨੂੰ ਸੰਭਾਲਣਾ ਤੇ ਉਸ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਪਿੰਡਾਂ ਵਿਚ ਦਵਾਈਆਂ ਦਾ ਲੰਗਰ ਲਾਇਆ ਜਾਵੇ। ਇਸ ਲਈ ਸਰਕਾਰ ਤੋਂ ਉਮੀਦਾਂ ਛੱਡ ਕੇ ਹੁਣ ਕੌਮ ਨੂੰ ਆਪ ਹੀ ਕੁਝ ਕਰਨ ਦੀ ਲੋੜ ਹੈ ਤੇ ਇਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ।