ਕੈਨੇਡਾ ਮਿਲਟਰੀ ਮਿਊਜ਼ੀਅਮ 'ਚ ਸਿੱਖ ਮਿਲਟਰੀ ਦੇ ਯੋਗਦਾਨ ਬਾਰੇ ਲੱਗੇਗੀ ਪ੍ਰਦਰਸ਼ਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੱਖਣ-ਪੱਛਮੀ ਕੈਲਗਰੀ ਸਥਿਤੀ ਮਿਲਟਰੀ ਮਿਊਜ਼ੀਅਮ  ਕੈਨੇਡਾ, ਪੂਰੇ ਵਿਸ਼ਵ ਵਿਚ ਸਿੱਖ ਮਿਲਟਰੀ ਦੇ ਇਤਿਹਾਸ ਸਬੰਧੀ ਇਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ।

Sikh military

ਕੈਨੇਡਾ: ਬਰੈਂਪਟਨ ਵਿਚ ਸਿੱਖ ਵਿਰਾਸਤ ਮਹੀਨੇ ਦੇ ਮੌਕੇ ‘ਤੇ ਦੱਖਣ-ਪੱਛਮੀ ਕੈਲਗਰੀ ਸਥਿਤੀ ਮਿਲਟਰੀ ਮਿਊਜ਼ੀਅਮ  ਕੈਨੇਡਾ, ਪੂਰੇ ਵਿਸ਼ਵ ਵਿਚ ਸਿੱਖ ਮਿਲਟਰੀ ਦੇ ਇਤਿਹਾਸ ਸਬੰਧੀ ਇਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ। ਖੋਜਕਾਰਾਂ ਨੇ ਸਥਾਨਕ ਸਿੱਖ ਭਾਈਚਾਰੇ ਦੀ ਸਹਾਇਤਾ ਨਾਲ ਮਿਲ ਕੇ ਕੰਮ ਕੀਤਾ ਅਤੇ ਉਹਨਾਂ 10 ਸਿੱਖਾਂ ਦੀ ਪਹਿਚਾਣ ਕਰਵਾਈ, ਜਿਨਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ  ਕੈਨੇਡਾ ਵਿਚ ਸੇਵਾ ਨਿਭਾਈ।

ਕੈਨੇਡਾ ਦੇ ਫੌਜ ਦੇ ਕਪਤਾਨ ਚਰਨ ਕਮਲ ਸਿੰਘ ਦੁਲੱਤ ਨੇ ਕਿਹਾ, ‘ਉਹਨਾਂ ਸੈਨਿਕਾਂ ਨੇ ਵਿਦੇਸ਼ਾਂ ਵਿਚ ਵੀ ਸੇਵਾ ਨਿਭਾਈ। ਉਹਨਾਂ ਨੇ ਫਰਾਂਸ, ਬੈਲਜ਼ੀਅਮ ਆਦਿ ਦੀਆਂ ਪ੍ਰਮੁੱਖ ਜੰਗਾਂ ਵਿਚ ਆਪਣੀ ਭੂਮਿਕਾ ਨਿਭਾਈ। ਉਹਨਾਂ ਵਿਚੋਂ 3 ਸੈਨਿਕ ਅਜਿਹੇ ਸਨ ਜੋ ਉਹਨਾਂ ਜੰਗਾਂ ਵਿਚ ਸ਼ਹੀਦ ਹੋਏ ਅਤੇ 7 ਸੈਨਿਕ ਵਾਪਿਸ ਪਰਤੇ ਸਨ’।

ਦੂਜੇ ਵਿਸ਼ਵ ਯੁੱਧ ਦੇ ਦਸਤਾਵੇਜ਼ਾਂ ਜਾਂ ਰਿਕਾਰਡਾਂ ਨੂੰ ਦੇਖਣਾ ਅਤੇ ਘੋਖਣਾਂ ਬਹੁਤ ਮੁਸ਼ਕਿਲ ਹੈ, ਪਰ ਦੋ ਸਿੱਖ ਭਰਾ ਜਿਨਾਂ ਨੇ ਉਸ ਸਮੇਂ ਯੁੱਧ ਵਿਚ ਹਿੱਸਾ ਲਿਆ ਸੀ, ਉਹਨਾਂ ਦੀ ਸਹਾਇਤਾ ਨਾਲ ਸਿੱਖ ਮਿਲਟਰੀ ਦੇ ਫੌਜੀਆਂ ਬਾਰੇ ਪਤਾ ਕੀਤਾ ਗਿਆ। ਕਪਤਾਨ ਦੁਲੱਤ ਨੇ ਕਿਹਾ, ‘ਮੈਨੂੰ ਇੰਝ ਮਹਿਸੂਸ ਹੋਇਆ ਹੈ ਕਿ ਉਹ ਛੁਪੇ ਹੋਏ ਹੀਰੋ ਹਨ, ਇਹ ਉਹ ਹੀਰੋ ਸਨ, ਜਿਨ੍ਹਾਂ ਬਾਰੇ ਕਦੀ ਵੀ ਇਤਿਹਾਸ ਵਿਚ ਵਿਚਾਰਿਆ ਨਹੀਂ ਗਿਆ।‘

ਉਹਨਾਂ ਕਿਹਾ ਕਿ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦਾ ਧਰਮ ਕੀ ਸੀ ਅਤੇ ਉਹ ਕਿਥੋਂ ਦੇ ਵਸਨੀਕ ਸਨ ਜਾਂ ਉਹ ਕਿਸ ਨਸਲ ਦੇ ਸਨ, ਪਰ ਉਹ ਨਿਆਂ ਲਈ ਲੜੇ। ਉਹਨਾਂ ਕਿਹਾ ਕਿ ਸਾਡੇ ਲਈ ਸਿਰਫ ਸਿੱਖ ਹੋਣ ਦੇ ਨਾਤੇ ਨਹੀਂ ਬਲਕਿ ਕੈਨੇਡੀਅਨ ਹੋਣ ਦੇ ਨਾਤੇ ਵੀ ਉਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

ਇਹ ਪ੍ਰਦਰਸ਼ਨੀ ਲੋਕਾਂ ਲਈ ਮੰਗਲਵਾਰ ਨੂੰ ਖੋਲ੍ਹੀ ਗਈ, ਪਰ ਇਸਦੀ ਰਸਮੀ ਤੌਰ ‘ਤੇ ਸ਼ੁਰੂਆਤ ਐਤਵਾਰ, 7 ਅਪ੍ਰੈਲ ਨੂੰ ਸ਼ਾਮੀਂ 5 ਵਜੇ ਕੀਤੀ ਜਾਵੇਗੀ। ਇਸ ਵਿਚ ਮੌਜੂਦਾ ਸਮੇਂ ਵਿਚ ਆਪਣੀ ਸੇਵਾ ਨਿਭਾਅ ਰਹੇ ਅਤੇ ਸੇਵਾ-ਮੁਕਤ ਹੋ ਚੁਕੇ ਸਿੱਖ ਮਿਲਟਰੀ ਦੇ ਮੈਂਬਰਾਂ ‘ਤੇ ਵਿਚਾਰ ਹੋਵੇਗੀ ਕੀਤੀ ਜਾਵੇਗੀ।

ਮਿਲਟਰੀ ਮਿਊਜ਼ੀਅਮ ਦੇ ਸੀਨੀਅਰ ਕਿਉਰੇਟਰ ਰੋਰੀ ਕੋਰੀ ਨੇ ਕਿਹਾ ਕਿ ਸੈਲਾਨੀ ਫੌਜੀਆਂ ਦੀ ਨਿੱਜੀ ਜਿੰਦਗੀ ਬਾਰੇ ਵੀ ਜਾਣਨਗੇ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਇਤਿਹਾਸ ਬਾਰੇ ਬਹੁਤ ਕੁਝ ਸਾਂਝਾ ਕੀਤਾ ਜਾਵੇਗਾ, ਇਸ ਵਿਚ ਬਹੁਤ ਸਾਰੇ ਪਰਿਵਾਰਕ ਮੈਡਲ ਵੀ ਪ੍ਰਦਰਸ਼ਨ ਲਈ ਉਧਾਰ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਥੋਂ ਬਹੁਤ ਭਾਈਚਾਰਕ ਕਹਾਣੀਆਂ ਵੀ ਦੇਖਣ ਲਈ ਮਿਲਣਗੀਆਂ ਅਤੇ ਉਹਨਾਂ ਸਿੱਖਾਂ ਦੀਆਂ ਕਹਾਣੀਆਂ ਦੱਸੀਆਂ ਜਾਣਗੀਆਂ ਜਿਨਾਂ ਨੇ ਕਪਤਾਨ ਦੁਲੱਤ ਦੀ ਤਰ੍ਹਾਂ ਕੈਨੇਡਾ ਵਿਚ ਜਨਮ ਲੈ ਕੇ ਇਥੇ ਹੀ ਸੇਵਾ ਨਿਭਾਅ ਰਹੇ ਹਨ।

ਉਹਨਾਂ ਕਿਹਾ, ਇਸ ਪ੍ਰਦਰਸ਼ਨੀ ਵਿਚ ਸਾਰਾਗੜ੍ਹੀ ਦੀ ਜੰਗ ਦਾ ਵੀ ਵਰਨਣ ਕੀਤਾ ਜਾਵੇਗਾ, ਜੋ ਕਿ ਬਹੁਤ ਜਰੂਰੀ ਹੈ। ਇਹ ਜੰਗ ਲੜਨ ਵਾਲੇ ਕਈ ਫੌਜੀਆਂ ਨੂੰ ਵਿਕਟੋਰੀਆ ਕਰੋਸ ਨਾਲ ਸਨਮਾਨਿਆ ਗਿਆ ਸੀ। ਸਿੱਖ ਭਾਈਚਾਰੇ ਲਈ ਉਹਨਾਂ ਸਿੱਖਾਂ ਦੀ ਵਿਰਾਸਤ ਬਾਰੇ ਜਾਣਨਾ ਵੀ ਜਰੂਰੀ ਹੈ ਜੋ  ਕੈਨੇਡਾ ਨਹੀਂ ਆਏ ।

1897 ਵਿਚ ਸਾਰਾਗੜ੍ਹੀ ਦੀ ਜੰਗ ਦੌਰਾਨ 21 ਸਿੱਖ ਸਿਪਾਹੀਆਂ ਨੇ ਬ੍ਰਿਟਿਸ਼ ਫੌਜ ਦੇ ਤਕਰੀਬਨ 10,000 ਫੌਜੀਆਂ ਦਾ ਸਾਹਮਣਾ ਕੀਤਾ ਸੀ। ਜੰਗ ਦਾ ਸਥਾਨ ਮੌਜੂਦਾ ਪਾਕਿਸਤਾਨ ਵਿਚ ਪੈਂਦਾ ਹੈ। ਕੋਰੀ ਨੇ ਕਿਹਾ ਕਿ ਇਹ ਇਕ ਸੁਨਿਹਰੀ ਮੌਕਾ ਹੈ, ਜਿਸ ਵਿਚ ਹਰ ਕੋਈ ਹੋਰਨਾਂ ਭਾਈਚਾਰਿਆਂ ਬਾਰੇ ਜਾਣੂ ਹੋ ਸਕਦਾ ਹੈ। ਕੈਲਗਰੀ ਵਾਸੀਆਂ ਵਾਸਤੇ ਆਪਣਾ ਬਹੁਪੱਖੀ ਇਤਿਹਾਸ ਜਾਣਨਾ ਉਥੋਂ ਦੇ ਭਾਈਚਾਰੇ ਵਿਚ ਮਿਲਾਪ ਹੋਰ ਵਧਾਏਗਾ।