ਸਿੱਖਾਂ ਦਾ ਮਾਣ ਵਧਿਆ : ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ‘ਨਿਸ਼ਾਨ ਸਾਹਿਬ’
ਇਹ ਸਿੱਖਾਂ ਲਈ ਬਹੁਤ ਮਾਣ ਦੀ ਗੱਲ ਹੈ।
'Nishan Sahib' near Parliament at Canberra
ਸਿਡਨੀ: ਉਂਜ ਤਾਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਦੀ ਇਮਾਨਦਾਰੀ, ਦਲੇਰੀ ਤੇ ਸਰਬੱਤ ਦਾ ਭਲਾ ਮੰਗਣ ਦੀ ਪ੍ਰਵਿਰਤੀ ਕਾਰਨ ਬਹੁਤ ਇੱਜ਼ਤ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਮਿਲਦਾ ਰਹਿੰਦਾ ਹੈ।
ਇਸੇ ਤਰ੍ਹਾਂ ਅੱਜ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਵੱਖ-ਵੱਖ ਥਾਵਾਂ ’ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਖ਼ਾਲਸੇ ਦੇ ਜਨਮ ਦੀ ਖ਼ੁਸ਼ੀ ਵਿਚ ਕੇਸਰੀ ਨਿਸ਼ਾਨ ਸਾਹਿਬ ਸਾਰੇ ਸ਼ਹਿਰ ਵਿਚ ਲਵਾਏ ਗਏ। ਇਹ ਸਿੱਖਾਂ ਲਈ ਬਹੁਤ ਮਾਣ ਦੀ ਗੱਲ ਹੈ। ਇਸ ਦਾ ਸਿਹਰਾ ਸਾਰੇ ਕੈਨਬਰਾ ਵਿਚ ਵਸਦੇ ਸਿੱਖਾਂ ਨੂੰ ਜਾਂਦਾ ਹੈ ਜੋ ਰਲ ਮਿਲ ਕੇ ਕੈਨਬਰਾ ਸਿੱਖ ਐਸੋਈਏਸ਼ਨ ਗੁਰਦੁਆਰਾ ਸਾਹਿਬ ਕੈਨਬਰਾ ਦਾ ਸਾਥ ਦੇ ਰਹੇ ਹਨ।