ਕੈਨੇਡਾ ਵਿਚ ਪੰਜਾਬੀ ਨੌਜੁਆਨ ਦੀ ਹਤਿਆ, 24 ਸਾਲਾ ਜੈਤੇਗ ਸਿੰਘ ਵੜੈਚ ਵਜੋਂ ਹੋਈ ਪਛਾਣ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੁਲਿਸ ਨੂੰ ਖਦਸ਼ਾ, ਨਾਂਅ ਬਦਲ ਕੇ ਰਹਿ ਰਿਹਾ ਸੀ ਨੌਜੁਆਨ

Jaiteg Singh Waraich (File Photo)

 

ਅਲਬਰਟਾ: ਕੈਨੇਡਾ ਵਿਚ ਇਕ ਪੰਜਾਬੀ ਨੌਜੁਆਨ ਦੀ ਹਤਿਆ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਜੈਤੇਗ ਸਿੰਘ ਵੜੈਚ ਵਜੋਂ ਹੋਈ ਹੈ ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਨੌਜੁਆਨ ਇਥੇ ਨਾਂਅ ਬਦਲ ਕੇ ਰਹਿ ਰਿਹਾ ਸੀ। ਪੁਲਿਸ ਨੇ ਨੌਜੁਆਨ ਦੀ ਪਛਾਣ ਲਈ ਨੰਬਰ 403-945-7267  ਵੀ ਜਾਰੀ ਕੀਤਾ ਹੈ। ਅਲਬਰਟਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਮੇਜਰ ਕ੍ਰਾਈਮਜ਼ ਯੂਨਿਟ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਨੌਜੁਆਨ 2022 ਤੋਂ ਕਿਸੇ ਵੱਖਰੇ ਨਾਮ ਹੇਠ ਸੈਨ ਫਰਾਂਸਿਸਕੋ ਬੇ ਏਰੀਆ ਵਿਚ ਰਹਿ ਰਿਹਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਜੈਤੇਗ ਸਿੰਘ ਰੌਕੀ ਵਿਊ ਕਾਉਂਟੀ ਦੇ ਪੇਂਡੂ ਖੇਤਰ ਵਿਚ 9 ਜੂਨ ਦੀ ਸਵੇਰ ਨੂੰ ਮ੍ਰਿਤਕ ਪਾਇਆ ਗਿਆ ਸੀ। ਪੋਸਟਮਾਰਟਮ ਵਿਚ ਉਸ ਦੀ ਹਤਿਆ ਦੀ ਪੁਸ਼ਤੀ ਹੋਈ ਪਰ ਮੌਤ ਦੇ ਕਰਨਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਵਲੋਂ ਮ੍ਰਿਤਕ ਦੀ ਜਾਣਕਾਰੀ ਲਈ ਪ੍ਰਵਾਰਕ ਮੈਂਬਰਾਂ ਨੂੰ ਸਾਹਮਣੇ ਆਉਣ ਅਤੇ ਜੈਤੇਗ ਸਿੰਘ ਦੀ ਪਛਾਣ ਕਰਨ ਵਾਲਿਆਂ ਨੂੰ ਤੁਰਤ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।