ਬਰੈਂਪਟਨ ਤੋਂ ਵਿਧਾਇਕ ਗੁਰਰਤਨ ਸਿੰਘ ਨੇ ਮੁਸਲਿਮ ਵਿਰੋਧੀ ਗੋਰੇ ਦੀ ਬੋਲਤੀ ਕੀਤੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਓਂਟਾਰੀਓ ਤੋਂ ਵਿਧਾਨ ਸਭਾ ਦੇ ਮੈਂਬਰ ਹਨ ਗੁਰਰਤਨ ਸਿੰਘ 

ontario mla gurratan singh busted anti muslim white man

ਕੈਨੇਡਾ- ਕੈਨੇਡਾ ਵਿਚ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੀ ਅਪਣੇ ਭਰਾ ਦੀਆਂ ਪੈੜਾਂ ’ਤੇ ਚੱਲ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਉਨ੍ਹਾਂ ਨੇ ਓਂਟਾਰੀਓ ਵਿਚ ਇਕ ਇਸਲਾਮ ਵਿਰੋਧੀ ਗੋਰੇ ਦੀ ਬੋਲਤੀ ਬੰਦ ਕਰ ਦਿੱਤੀ। ਬਰੈਂਪਟਨ ਪੂਰਬੀ ਹਲਕੇ ਤੋਂ ਉਂਟਾਰੀਓ ਵਿਧਾਨ ਸਭਾ ਦੇ ਮੈਂਬਰ ਗੁਰਰਤਨ ਸਿੰਘ ਬੀਤੇ ਦਿਨੀਂ ਜਦੋਂ ਟੋਰਾਂਟੋ ਦੇ ਉੱਪ ਨਗਰ ਮਿਸੀਸਾਗਾ ਵਿਚ ‘ਮੁਸਲਿਮ ਫ਼ੈਸਟ’ ਨਾਂਅ ਦੇ ਇਕ ਜਨਤਕ ਸਮਾਰੋਹ ’ਚ ਭਾਗ ਲੈਣ ਲਈ ਗਏ

ਤਾਂ ‘ਨੈਸ਼ਨਲ ਸਿਟੀਜ਼ਨਸ ਅਲਾਇੰਸ’ ਦੇ ਬਾਨੀ ਸਟੀਫ਼ਨ ਗਾਰਵੇ ਨੇ ਉਨ੍ਹਾਂ ਨੂੰ ਪੁੱਛਿਆ ‘ਕੀ ਤੁਸੀਂ ਸ਼ਰ੍ਹੀਅਤ ਕਾਨੂੰਨ ਦੀ ਹਮਾਇਤ ਕਰਦੇ ਹੋ ਤੇ ਸਿਆਸੀ ਇਸਲਾਮ ਬਾਰੇ ਤੁਹਾਡਾ ਸਟੈਂਡ ਕੀ ਹੈ?’ ਇਸ ’ਤੇ ਗੁਰਰਤਨ ਸਿੰਘ ਨੇ ਜਵਾਬ ਦਿੱਤਾ ਕਿ ਉਹ ਨਸਲਵਾਦ ਦੀ ਸਖ਼ਤ ਨਿਖੇਧੀ ਕਰਦੇ ਨੇ ਤੇ ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਗ਼ਲਤ ਸਮਝਦੇ ਹਨ। ਇਸ ਘਟਨਾ ਤੋਂ ਬਾਅਦ ’ਚ ਗੁਰਰਤਨ ਸਿੰਘ ਨੇ ਇਕ ਟਵੀਟ ਵੀ ਕੀਤਾ,

ਜਿਸ ਵਿਚ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਭਰਾ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਸਦਾ ਨਸਲਵਾਦ ਦਾ ਟਾਕਰਾ ਕਰਨਾ ਸਿਖਾਇਆ। ‘ਮੈਂ ਇਸਲਾਮ ਨਾਲ ਨਫ਼ਰਤ ਕਰਨ ਵਾਲੇ ਕਿਸੇ ਵਿਅਕਤੀ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਦੇਵਾਂਗਾ।’ ਗੁਰਰਤਨ ਸਿੰਘ ਦੇ ਇਸ ਸਟੈਂਡ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਗਮੀਤ ਸਿੰਘ ਨੇ ਵੀ ਇੰਝ ਇਕ ਨਸਲੀ ਮਾਨਸਿਕਤਾ ਵਾਲੀ ਔਰਤ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।