ਹੁਣ ਇਹ ਸਿੱਖ ਉਮੀਦਵਾਰ ਹੋਣਗੇ ਜਗਮੀਤ ਸਿੰਘ ਦੇ ਨਵੇਂ ਸਾਥੀ, ਐਲਾਨ ਜਲਦ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਵੱਲੋਂ ਸਰੀ ਨਿਊਟਨ ਵਿੱਚ ਰਣਨੀਤੀ ਘੜੀ...

Jagmeet Singh Harjeet Singh Gill

ਸਰੀ: ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਵੱਲੋਂ ਸਰੀ ਨਿਊਟਨ ਵਿੱਚ ਰਣਨੀਤੀ ਘੜੀ ਜਾਣ ਲੱਗੀ ਹੈ। ਕੁਝ ਦਿਨ ਪਹਿਲਾਂ ਹਰਜੀਤ ਸਿੰਘ ਗਿੱਲ ਦੁਆਰਾ ਇੱਕ ਚਿੱਠੀ ਲਿਖੀ ਗਈ ਸੀ। ਚਿੱਠੀ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਐਨਡੀਪੀ ਵੱਲੋਂ ਸਰੀ ਨਿਊਟਨ ਤੋਂ ਜਗਮੀਤ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਦੇ ਮੈਂਬਰ ਵਜੋਂ ਚੋਣ ਲੜਨ ਦੇ ਚਾਹਵਾਨ ਹਨ।

ਹਰਜੀਤ ਸਿੰਘ ਗਿੱਲ ਦੀ ਚਿੱਠੀ ਤੇ ਗ਼ੌਰ ਫ਼ਰਮਾਉਂਦੇ ਹੋਏ ਐਨਡੀਪੀ ਨੇ ਉਨ੍ਹਾਂ ਨੂੰ ਸਰੀ ਨਿਊਟਨ ਤੋਂ ਆਪਣਾ ਉਮੀਦਵਾਰ ਬਣਾਉਣਾ ਮੰਨ ਲਿਆ ਹੈ। ਇਸ ਦਾ ਐਲਾਨ ਹੋਣਾ ਬਾਕੀ ਹੈ। ਸਰੀ ਦੇ ਸਾਰੇ ਹੀ ਐਨਡੀਪੀ ਵਿਧਾਇਕਾਂ ਦੀ ਹਾਜ਼ਰੀ ਵਿੱਚ ਹਰਜੀਤ ਸਿੰਘ ਗਿੱਲ ਬਾਰੇ ਇਹ ਐਲਾਨ ਹੁਣ ਜਗਮੀਤ ਸਿੰਘ ਕਰਨਗੇ। ਇਸ ਲਈ ਹੁਣ ਪੱਕੇ ਤੌਰ ਤੇ ਹੀ ਸਮਝਿਆ ਜਾਣ ਲੱਗਾ ਹੈ ਕਿ ਸਰੀ ਨਿਊਟਨ ਤੋਂ ਐਨਡੀਪੀ ਵੱਲੋਂ ਹਰਜੀਤ ਸਿੰਘ ਗਿੱਲ ਹੀ ਲੋਕ ਸਭਾ ਚੋਣ ਲਈ ਉਮੀਦਵਾਰ ਹੋਣਗੇ।

ਉਮੀਦ ਕੀਤੀ ਜਾਂਦੀ ਹੈ ਕਿ ਹਰਜੀਤ ਸਿੰਘ ਗਿੱਲ ਦੇ ਮੁਕਾਬਲੇ ਵਿੱਚ ਜਿੱਥੇ ਲਿਬਰਲ ਪਾਰਟੀ ਦੇ ਮੌਜੂਦਾ ਐਮ ਪੀ ਸੁੱਖ ਧਾਲੀਵਾਲ ਹੋਣਗੇ। ਉੱਥੇ ਹੀ ਕੰਜ਼ਰਵੇਟਿਵ ਦੇ ਉਮੀਦਵਾਰ ਹਰਪ੍ਰੀਤ ਸਿੰਘ ਵੀ ਹਰਜੀਤ ਸਿੰਘ ਗਿੱਲ ਨੂੰ ਟੱਕਰ ਦੇਣਗੇ। ਚੋਣ ਨਤੀਜੇ ਕੀ ਹੋਣਗੇ ਇਸਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਆਪਣੇ ਵੱਲੋਂ ਸਾਰੇ ਉਮੀਦਵਾਰ ਤਿਆਰੀ ਕਰ ਰਹੇ ਹਨ। ਜਗਮੀਤ ਸਿੰਘ ਦੀ ਲੋਕ-ਪ੍ਰਿਅਤਾ ਪੰਜਾਬੀ ਅਤੇ ਸਿੱਖ ਜਗਤ ਵਿਚ ਵੱਧ ਰਹੀ ਹੈ।