ਜਰਮਨੀ ਵਿਚ ਸਿੱਖਾਂ ਨੂੰ ਪਾਉਣਾ ਪਵੇਗਾ ਹੈਲਮੇਟ
ਜਰਨਮੀ ਦੀ ਇਕ ਅਦਾਲਤ ਨੇ ਅਜਿਹਾ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਸਿੱਖਾਂ ਨੂੰ ਵੱਡਾ ਝਟਕਾ ਲੱਗਾ ਹੈ।
ਬਰਲਿਨ : ਜਰਨਮੀ ਦੀ ਇਕ ਅਦਾਲਤ ਨੇ ਅਜਿਹਾ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਸਿੱਖਾਂ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਕਿਹਾ ਕਿ ਜਰਮਨੀ ਵਿਚ ਦੁਪਹੀਆ ਵਾਹਨ ਚਲਾਉਣ ਵਾਲੇ ਹਰ ਵਿਅਕਤੀ ਨੂੰ ਹੈਲਮੇਟ ਪਾਉਣਾ ਪਵੇਗਾ, ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਵੇ। ਜਰਮਨੀ ਦੀ ਸੰਘੀ ਪ੍ਰਸ਼ਾਸਕੀ ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਧਰਮ ਦਾ ਆਧਾਰ 'ਤੇ ਹੈਲਮੇਟ ਪਾਉਣ ਤੋਂ ਛੂਟ ਨਹੀਂ ਦਿਤੀ ਜਾ ਸਕਦੀ।
ਅਦਾਲਤ ਨੇ ਇਕ ਸਿੱਖ ਵਿਅਕਤੀ ਦੀ ਉਸ ਅਪੀਲ ਨੂੰ ਰੱਦ ਕਰ ਦਿਤਾ ਜਿਸ ਵਿਚ ਕਿਹਾ ਗਿਆ ਸੀ ਕਿ ਦਸਤਾਰ ਸਿੱਖਾਂ ਦੀ ਸ਼ਾਨ ਹੈ ਅਤੇ ਇਸ ਦੇ ਉਪਰ ਹੈਲਮੇਟ ਫਿਟ ਨਹੀਂ ਬੈਠੇਗਾ ਅਤੇ ਨਾ ਹੀ ਸਿੱਖ ਧਰਮ ਦਸਤਾਰ ਦੇ ਉਪਰ ਹੈਲਮੇਟ ਪਾਉਣ ਦੀ ਇਜਾਜ਼ਤ ਦਿੰਦਾ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਸਿਰਫ਼ ਧਰਮ ਨੂੰ ਹੀ ਆਧਾਰ ਬਣਾ ਕੇ ਹੈਲਮੇਟ ਪਾਉਣ ਤੋਂ ਛੂਟ ਨਹੀਂ ਦਿਤੀ ਜਾ ਸਕਦੀ। ਦਸਤਾਰ ਸਿੱਖ ਧਰਮ ਵਿਚ ਕਾਫ਼ੀ ਅਹਿਮ ਥਾਂ ਰਖਦੀ ਹੈ। ਇਸ ਨੂੰ ਔਰਤਾਂ ਵੀ ਅਪਣੀ ਮਰਜ਼ੀ ਨਾਲ ਸਜਾ ਸਕਦੀਆਂ ਹਨ।
ਇਸ ਅਦਾਲਤ ਨੇ ਹੇਠਲੇ ਅਦਾਲਤ ਦੇ ਉਸ ਫ਼ੈਸਲੇ ਦਾ ਵੀ ਸਮਰਥਨ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਸਿੱਖ ਵਿਅਕਤੀ ਲਈ ਮੋਟਰਸਾਈਕਲ ਚਲਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਦੇ ਕੋਲ ਕਾਰ ਅਤੇ ਡਿਲੀਵਰੀ ਵੈਨ ਵੀ ਹੈ। ਅਦਾਲਤ ਨੇ ਕਿਹਾ ਕਿ ਦੁਪਹੀਆ ਵਾਹਨ 'ਤੇ ਹੈਲਮੇਟ ਪਾਉਣ ਵਾਲਾ ਵਿਅਕਤੀ ਅਪਣੀ ਹੀ ਸੁਰੱਖਿਆ ਕਰਦਾ ਹੈ ਕਿਉਂਕਿ ਸੜਕ ਹਾਦਸਿਆਂ ਵਿਚ ਹੈਲਮੇਟ ਪਾਏ ਹੋਣ ਨਾਲ ਸਿਰ 'ਤੇ ਸੱਟ ਲੱਗਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ। ਇੰਗਲੈਂਡ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੂਟ ਮਿਲੀ ਹੋਈ ਹੈ।
ਦੇਖੋ ਵੀਡੀਓ: