ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜਲਾਲਾਬਾਦ ਵਿਚ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਵਿਚ ਮਾਰੇ ਗਏ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫਗਾਨਿਸ‍ਤਾਨ ਤੋਂ ਚੋਣ ...

Narendra Singh, son of Avtar Singh Khalsa, will contest from Afghanistan

ਨਵੀਂ ਦਿੱਲੀ, ਜਲਾਲਾਬਾਦ ਵਿਚ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਵਿਚ ਮਾਰੇ ਗਏ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫਗਾਨਿਸ‍ਤਾਨ ਤੋਂ ਚੋਣ ਲੜਨਗੇ। ਦੱਸ ਦਈਏ ਕੇ ਅਫਗਾਨਿਸਤਾਨ ਸਰਕਾਰ ਨੇ ਚੋਣ ਲਈ ਨਰਿੰਦਰ ਸਿੰਘ ਦਾ ਨਾਮ ਭੇਜਿਆ ਹੈ। ਦੱਸਣਯੋਗ ਹੈ ਕਿ ਅਫਗਾਨਿਸ‍ਤਾਨ ਵਿਚ ਘੱਟ ਗਿਣਤੀ ਲਈ ਇਕ ਸੀਟ ਰਾਖਵੀਂ ਹੈ ਅਜਿਹੇ ਵਿਚ ਨਰਿੰਦਰ ਸਿੰਘ ਅਕਤੂਬਰ ਵਿਚ ਹੋਣ ਵਾਲਿਆਂ ਚੋਣਾਂ ਵਿਚ ਸ਼ਾਮਿਲ ਹੋਣਗੇ।  ਸਿੱਖ ਨੇਤਾ ਅਵਤਾਰ ਸਿੰਘ ਸਮੇਤ ਵੀਹ ਲੋਕਾਂ ਦੀ ਉਸ ਸਮੇਂ ਆਤ‍ਮਘਾਤੀ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ ਜਦੋਂ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਨਾਲ ਮਿਲਣ ਜਾ ਰਹੇ ਸਨ,

ਜਿਨ੍ਹਾਂ ਨੇ ਜਲਾਲਾਬਾਦ ਵਿਚ ਇੱਕ ਹਸਪਤਾਲ ਦਾ ਉਦਘਾਟਨ ਕੀਤਾ ਸੀ। ਦੱਸ ਦਈਏ ਕੇ ਘਟਨਾ ਸਥਾਨ ਤੇ ਅਵਤਾਰ ਸਿੰਘ ਖਾਲਸਾ ਦੇ ਬੇਟੇ ਵੀ ਮੌਜੂਦ ਸਨ। ਬੰਬ ਧਮਾਕੇ ਦੌਰਾਨ ਅਵਤਾਰ ਸਿੰਘ ਖਾਲਸਾ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੇਟੇ ਨਰਿੰਦਰ ਸਿੰਘ ਖਾਲਸਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਅਵਤਾਰ ਸਿੰਘ ਖਾਲਸਾ ਇਸ ਸਾਲ ਅਫਗਾਨਿਸ‍ਤਾਨ ਵਿਚ ਅਕਤੂਬਰ ਵਿਚ ਹੋਣ ਵਾਲ਼ੀ ਚੋਣ ਲੜਨ ਵਾਲੇ ਸਨ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਜਿੱਤ ਪ੍ਰਾਪਤ ਕਰਕੇ ਸੰਸਦ ਪਹੁੰਚਣਗੇ। ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਦਹਾਕਿਆਂ ਤੋਂ ਚੱਲ ਰਹੇ ਟਕਰਾਅ ਦੀ ਵਜ੍ਹਾ ਨਾਲ ਹਿੰਦੂ ਅਤੇ ਸਿੱਖ ਘੱਟ ਗਿਣਤੀ ਤੇਜ਼ੀ ਨਾਲ ਘੱਟ ਹੋਈ ਹੈ।

70 ਦੇ ਦਹਾਕੇ ਵਿਚ ਦੇਸ਼ ਵਿਚ ਭਾਈਚਾਰੇ ਦੇ 80 ਹਜ਼ਾਰ ਲੋਕ ਸਨ, ਜਿਨ੍ਹਾਂ ਦੀ ਗਿਣਤੀ ਹੁਣ ਇਕ ਹਜ਼ਾਰ ਰਹਿ ਗਈ ਹੈ।ਇਸ ਦੁਖਦਾਈ ਹਮਲੇ ਕਾਰਨ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਸਿੱਖ ਭਾਈਚਾਰਾ ਕਾਫ਼ੀ ਰੋਸ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਹਮਲੇ ਨੇ ਸਾਡੇ ਕਈ ਅਜਿਹੇ ਬਜ਼ੁਰਗਾਂ ਦੀ ਜਾਨ ਲੈ ਲਈ ਹੈ ਜਿਨ੍ਹਾਂ ਨੇ ਅਪਣੇ ਦੇਸ਼ ਨੂੰ ਹੋਰ ਕਿਸੇ ਵੀ ਚੀਜ਼ ਤੋਂ ਵੱਧ ਕੇ ਪਿਆਰ ਦਿਤਾ। ਉਨ੍ਹਾਂ ਨੇ ਇਹ ਕਹਿ ਕੇ ਅਪਣਾ ਗੁੱਸਾ ਪ੍ਰਗਟ ਕੀਤਾ ਕਿ ਨਿਸ਼ਾਨਾ ਸਿੱਧਾ ਸਿੱਖਾਂ ਨੂੰ ਹੀ ਬਣਾਇਆ ਗਿਆ ਸੀ। ਨਾਲ ਹੀ ਉਨ੍ਹਾਂ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕੇ ਕਿਸੇ ਸਮੇਂ ਉਨ੍ਹਾਂ ਦੀ ਭਾਰੀ ਗਿਣਤੀ ਹੁੰਦੀ ਸੀ ਪਰ ਹੁਣ ਉਨ੍ਹਾਂ ਵਿਚੋਂ ਬਹੁਤੇ ਚਲੇ ਗਏ ਹਨ।

ਅਨੁਮਾਨ ਮੁਤਾਬਕ ਮੁਸਲਿਮ ਬਹੁਗਿਣਤੀ ਵਾਲੇ ਅਫ਼ਗ਼ਾਨਿਸਤਾਨ ਵਿਚ ਇਸ ਵੇਲੇ ਕਰੀਬ 1000 ਸਿੱਖ ਅਤੇ ਹਿੰਦੂ ਰਹਿੰਦੇ ਹਨ ਜਦਕਿ ਸਤਰਵਿਆਂ ਵਿਚ ਕਰੀਬ 80 ਹਜ਼ਾਰ ਸਨ। ਦੱਸ ਦਈਏ ਕੇ ਇਨ੍ਹਾਂ ਵਿਚੋਂ ਬਹੁਤੇ ਜਲਾਲਾਬਾਦ, ਗਜ਼ਨੀ ਅਤੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਰਹਿੰਦੇ ਹਨ। ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਵੀ ਕੀਤੀ ਸੀ ਅਤੇ ਕਿਹਾ ਸੀ ਕੇ ਕੀਮਤੀ ਇਨਸਾਨੀ ਜ਼ਿੰਦਗੀਆਂ ਗਵਾ ਲੈਣ ਤੋਂ ਦੇਸ਼ ਦੁਖੀ ਅਤੇ ਨਿਰਾਸ਼ ਹੈ। ਗੁੱਸੇ ਦੇ ਭਰੇ ਹੋਏ ਸਿੱਖ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਿਹਾ ਕੇ ਬੰਬ ਧਮਾਕੇ ਵਿਚ ਰਾਸ਼ਟਰਪਤੀ ਘਣੀ ਜਾਂ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦਕਿ ਹੋਰ ਕਿੰਨੀਆਂ ਜਾਨਾਂ ਚਲੀਆਂ ਗਈਆਂ ਹਨ।