ਸਰਨਾ ਤੇ ਦਿੱਲੀ ਦੇ ਸਿੱਖਾਂ ਅਫ਼ਗ਼ਾਨਿਸਤਾਨ ਦੇ ਅੰਬੈਸਡਰ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਮਜੀਤ ਸਿੰਘ  ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਆਪਣੀ ਪਾਰਟੀ ਦੇ ਕਮੇਟੀ ਮੈਂਬਰਾਂ ਤੇ ਦਿੱਲੀ ਦੇ ਪਤਵੰਤੇ ਸਿੱਖਾਂ ..........

Delhi Sikh leaders Presenting a Memorial to Afghan Ambassador

ਅੰਮ੍ਰਿਤਸਰ : ਪਰਮਜੀਤ ਸਿੰਘ  ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਆਪਣੀ ਪਾਰਟੀ ਦੇ ਕਮੇਟੀ ਮੈਂਬਰਾਂ ਤੇ ਦਿੱਲੀ ਦੇ ਪਤਵੰਤੇ ਸਿੱਖਾਂ ਜਿਨਾਂ 'ਚ ਸ. ਹਰਵਿੰਦਰ ਸਿੰਘ ਸਰਨਾ, ਸ. ਕਰਤਾਰ ਸਿੰਘ ਚਾਵਲਾ, ਸ. ਸੁਖਬੀਰ ਸਿੰਘ ਕਾਲਰਾ, ਕੁਲਤਾਰਨ ਸਿੰਘ, ਭਾਈ ਤਰਸੇਮ ਸਿੰਘ, ਸ. ਰਮਨਦੀਪ ਸਿੰਘ ਸੋਨੂ, ਸ. ਮਨਜੀਤ ਸਿੰਘ ਘਈ, ਉਘੇ ਸਨਅਤਕਾਰ ਸ. ਹਰਚਰਨ ਸਿੰਘ ਨਾਗ, ਹਰਵਿੰਦਰ ਸਿੰਘ ਬੋਬੀ, ਹਰਿੰਦਰਪਾਲ ਸਿੰਘ ਆਦਿ ਸ਼ਾਮਿਲ ਸਨ ਨਾਲ ਦਿੱਲੀ ਵਿਖੇ ਅਫ਼ਗ਼ਾਨਿਸਤਾਨ ਦੇ ਸਰਾਫਤਖਾਨੇ ਪਹੁੰਚ ਕੇ ਅੰਬੈਸਡਰ ਜਨਾਬ ਸ਼ਾਇਦਾ ਮੁਹੰਮਦ ਅਬਦਾਲੀ ਨਾਲ ਮੁਲਾਕਾਤ ਕੀਤੀ ਤੇ ਅਫ਼ਗ਼ਾਨਿਸਤਾਨ 'ਚ ਵਸਦੇ ਸਿੱਖ ਤੇ ਹਿੰਦੂਆਂ ਦੀ ਵਿਸ਼ੇਸ਼

ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅੰਬੈਸਡਰ ਸਾਹਿਬ ਨੇ ਬੜੇ ਧੀਰਜ ਨਾਲ ਸਾਡੀ ਗੱਲਬਾਤ ਸੁਣੀ ਤੇ ਮਾਰੇ ਗਏ ਲੋਕਾਂ ਬਾਰੇ ਅਫਸੋਸ ਪ੍ਰਕਟ ਕਰਦਿਆਂ ਕਿਹਾ ਕਿ ਮਰਨ ਵਾਲਿਆਂ 'ਚ ਕੇਵਲ ਸਿੱਖ ਤੇ ਹਿੰਦੂ ਹੀ ਨਹੀਂ ਮੁਸਲਮਾਨ ਵੀ ਸਨ ਤੇ ਇਹ ਸਾਰੇ ਪਹਿਲਾਂ ਅਫ਼ਗ਼ਾਨਿਸਤਾਨ ਦੇ ਨਾਗਰਿਕ ਸਨ ਤੇ ਬਾਅਦ 'ਚ ਸਿੱਖ, ਹਿੰਦੂ ਜਾਂ ਮੁਸਲਮਾਨ ਤੇ ਅਫ਼ਗ਼ਾਨਿਸਤਾਨ ਸਰਕਾਰ ਆਪਣੇ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅਫ਼ਗ਼ਾਨਿਸਤਾਨ ਸਰਕਾਰ ਤੇ ਪ੍ਰਸ਼ਾਸ਼ਨ ਪੂਰੀ ਸਰਗਰਮੀ  ਵਰਤਦਿਆਂ ਮੁੜ ਅਜਿਹੀ   ਅਣਮਨੁੱਖੀ ਘਟਨਾ ਦੁਬਾਰਾ  ਵਾਪਰਨ ਨਹੀ ਦੇਵੇਗਾ ।