ਸਕਾਟਲੈਂਡ ਦੀਆਂ ਸੜਕਾਂ ’ਤੇ ਕਿਸਾਨਾਂ ਦੇ ਹੱਕ ‘ਚ ਗੂੰਜੇ ਨਾਅਰੇ, ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ
ਸਕਾਟਲੈਂਡ ਦੇ ਗਲਾਸਗੋ ਦੀਆਂ ਸੜਕਾਂ ’ਤੇ ਕਿਸਾਨਾਂ ਦੇ ਹੱਕ ‘ਚ ਨਾਅਰੇ ਗੂੰਜੇ, ਜਿਥੇ ਭਾਰਤੀ ਮੂਲ ਦੇ ਲੋਕਾਂ ਸਮੇਤ ਗੋਰਿਆਂ ਨੇ ਵੀ ‘ਨੋ ਫਾਰਮਰ ਨੋ ਫੂਡ’ ਦੇ ਨਾਅਰੇ ਲਗਾਏ।
ਗਲਾਸਗੋ: ਸਕਾਟਲੈਂਡ ਦੇ ਮੁੱਖ ਸ਼ਹਿਰ ਗਲਾਸਗੋ ਦੀਆਂ ਸੜਕਾਂ ’ਤੇ ਇਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ ਨਾਅਰੇ ਗੂੰਜੇ, ਜਿਥੇ ਭਾਰਤੀ ਮੂਲ ਦੇ ਲੋਕਾਂ ਸਮੇਤ ਗੋਰਿਆਂ ਨੇ ਵੀ ‘ਨੋ ਫਾਰਮਰ ਨੋ ਫੂਡ’ ਦੇ ਨਾਅਰੇ ਲਗਾਏ। ਦਰਅਸਲ ਸਕਾਟਲੈਂਡ ਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਪ੍ਰਦਰਸ਼ਨ ਹੋਇਆ ਜਿਸ ਵਧ ਚੜ ਕੇ ਲੋਕਾਂ ਨੇ ਭਾਰਤ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਹੋਰ ਪੜ੍ਹੋ: ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀ CM Channi ਬਾਰੇ ਕੀ ਹੈ ਰਾਇ? ਕੈਪਟਨ ਤੋਂ ਨਾਰਾਜ਼ ਹਨ ਲੋਕ
ਗਲਾਸਗੋ ’ਚ ਜਲਵਾਯੂ ਸਬੰਧੀ COP26 ਕਾਨਫਰੰਸ ਚੱਲ ਰਹੀ ਹੈ, ਜਿਥੇ ਦੁਨੀਆਂ ਭਰ ਦੇ ਲੀਡਰ ਵਾਤਾਵਰਣ ਨੂੰ ਬਚਾਉਣ ਲਈ ਲੰਬੇ ਲੰਬੇ ਭਾਸ਼ਣ ਦੇ ਰਹੇ ਹਨ। ਓਥੇ ਹੀ ਦੂਜੇ ਪਾਸੇ ਜਾਗਦੀਆਂ ਜ਼ਮੀਰਾਂ ਵਾਲੇ ਹਜ਼ਾਰਾਂ ਲੋਕਾਂ ਨੇ ਗਲਾਸਗੋ ਦੀਆਂ ਸੜਕਾਂ ’ਤੇ ਨਿਕਲੇ ਕੇ ਲੀਡਰਾਂ ਨੂੰ ਲਾਹਣਤਾ ਪਾਈਆਂ। ਇਸ ਵਿਸ਼ਾਲ ਮਾਰਚ ਵਿਚ ਵਿਸ਼ਵ ਭਰ ਤੋਂ 100 ਤੋਂ ਵੱਧ ਜਥੇਬੰਦੀਆਂ ਸ਼ਾਮਲ ਹੋਈਆਂ, ਜਿਨ੍ਹਾਂ ਦੇ 60, 000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ।
ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਆਵਾਜ਼ 'ਚ ‘ਫੁੱਫੜ ਜੀ’ ਦਾ ਟਾਈਟਲ ਟਰੈਕ ਹੋਇਆ ਰੀਲੀਜ਼
ਇਸ ਰੈਲੀ ਵਿਚ ਮੁੱਦਿਆਂ ਮੁਤਾਬਕ ਵੱਖ ਵੱਖ ਬਲਾਕ ਬਣਾਏ ਗਏ ਸਨ ਜਿਸ ਤਹਿਤ 'ਕਿਸਾਨ ਮੋਰਚਾ ਸਪੋਰਟ ਗਰੁੱਪ ਸਕਾਟਲੈਂਡ` ਨੂੰ ਫਾਰਮਰਜ਼ ਐਂਡ ਲੈਂਡ ਵਰਕਰਜ਼ ਬਲਾਕ ਵਿਚ ਖਾਸ ਸਥਾਨ ਮਿਲਿਆ। ਪ੍ਰਦਰਸ਼ਨ ਦੌਰਾਨ ਸਕਾਟਲੈਂਡ ਦੇ ਪੰਜਾਬੀ ਢੋਲ ਅਤੇ ਕਿਸਾਨ ਅੰਦੋਲਨ ਦੇ ਬੈਨਰਾਂ ਨਾਲ ਸ਼ਾਮਲ ਹੋਏ।ਢੋਲ ਦੇ ਨਾਲ ਕਿਸਾਨ ਅੰਦੋਲਨ ਨੂੰ ਸਮਰਥਨ ਵਾਲੇ ਬੈਨਰਾਂ, ਨਾਅਰਿਆਂ, ਜੈਕਾਰਿਆਂ, ਕਿਸਾਨੀ ਜਾਗੋ ਅਤੇ ਹੱਲਾ ਬੋਲ ਗੀਤ ਨੇ ਜਿੱਥੇ ਆਸਮਾਨ ਗੂੰਜਣ ਲਾਇਆ ਤਾਂ ਉੱਥੇ ਹੀ ਸੰਸਾਰ ਭਰ ਦੇ ਮੀਡੀਆ ਅਤੇ ਸਥਾਨਕ ਲੋਕਾਂ ਦਾ ਧਿਆਨ ਵੀ ਖਿੱਚਿਆ।
ਹੋਰ ਪੜ੍ਹੋ: ਸਵਰਨਜੀਤ ਖਾਲਸਾ ਅਮਰੀਕਾ ਦੇ ਸੂਬੇ ਕਨੈਕਟੀਕਟ ਦੀ ਸਿਟੀ ਕੌਂਸਲ 'ਚ ਅਹੁਦਾ ਲੈਣ ਵਾਲੇ ਪਹਿਲੇ ਸਿੱਖ ਬਣੇ
ਪ੍ਰਦਰਸ਼ਨਕਾਰੀਆਂ ਨੇ ਭਾਰਤ ਚ ਚੱਲ ਰਹੇ ਕਿਸਾਨ ਅੰਦੋਲਨ, ਮੋਦੀ ਸਰਕਾਰ ਅਤੇ ਕਾਰਪੋਰੇਟ ਕੰਪਨੀਆਂ ਵਲੋ ਜਲ, ਜੰਗਲ ਅਤੇ ਜ਼ਮੀਨ ਦੇ ਉਜਾੜੇ ਕਰਦੀਆਂ ਨੀਤੀਆਂ ਦੇ ਪਰਦੇਫਾਸ਼ ਕੀਤੇ। ਦੱਸ ਦੇਈਏ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲਾਸਗੋ ਪਹੁੰਚਣ ’ਤੇ ਵੀ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਸਨ।