ਜਲੰਧਰ: 45 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਨੌਜਵਾਨ

PHOTO

 

ਜਲੰਧਰ: ਹਰ ਰੋਜ਼ ਵਿਦੇਸ਼ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿਥੇ 45 ਲੱਖ ਲਗਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:ਫਰੀਦਕੋਟ 'ਚ ਡਿਪ੍ਰੈਸ਼ਨ ਦੀ ਸ਼ਿਕਾਰ ਕੁੜੀ ਨੇ ਨਹਿਰ ਵਿਚ ਮਾਰੀ ਛਾਲ

ਜਾਣਕਾਰੀ ਅਨੁਸਾਰ  ਮ੍ਰਿਤਕ ਇਕ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਜਿਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਕੋਮਾ ’ਚ ਚਲਾ ਗਿਆ ਤੇ ਫਿਰ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਚਰਨ ਸਿੰਘ ਪਰਹਾਰ ਵਾਸੀ ਕਾਲਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: G-20: ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਿਸ਼ਵ ਨੇਤਾਵਾਂ ਦਾ ਕੀਤਾ ਸਵਾਗਤ, ਕੋਨਾਰਕ ਚੱਕਰ ਬਣਿਆ ਗਵਾਹ