ਜਲਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ‘ਤੇ RBI ਵੱਲੋਂ 100 ਰੁਪਏ ਦਾ ਸਿੱਕਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ 100 ਰੁਪਏ ਦਾ ਸਿੱਕਾ ਜਾਰੀ ਕੀਤਾ ਜਾਵੇਗਾ।

Jallianwala Bagh massacre

ਨਵੀਂ ਦਿੱਲੀ: ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ 100 ਰੁਪਏ ਦਾ ਸਿੱਕਾ ਜਾਰੀ ਕੀਤਾ ਜਾਵੇਗਾ। ਇਸ ਸਿੱਕੇ ਦੇ ਅਗਲੇ ਹਿੱਸੇ ‘ਤੇ ਅਸ਼ੋਕ ਸਤੰਭ ਦਾ ਸਿਰ ਹੋਵੇਗਾ, ਜਿਸਦੇ ਹੇਠਾਂ ਸਤਿਆਮੇਵ ਜਯਤੇ ਲਿਖਿਆ ਹੋਵੇਗਾ ਉਸਦੇ ਖੱਬੇ ਪਾਸੇ ਚੱਕਰ ‘ਤੇ ਦੇਵਨਾਗਰੀ ਲਿਪੀ ਵਿਚ ‘ਭਾਰਤ’ ਸ਼ਬਦ ਅਤੇ ਸੱਦੇ ਪਾਸੇ ਚੱਕਰ ‘ਤੇ ਅੰਗਰੇਜ਼ੀ ਵਿਚ ‘ਇੰਡੀਆ’ ਸ਼ਬਦ ਲਿਖਿਆ ਹੋਵੇਗਾ। ਸ਼ੇਰ ਦੇ ਸਿਰ ਹੇਠਾਂ ਰੁਪਏ ਦਾ ਪ੍ਰਤੀਕ ਅਤੇ ਅੰਤਰਰਾਸ਼ਟਰੀ ਅੰਕਾਂ ਵਿਚ ‘100’ ਵੀ ਲਿਖਿਆ ਹੋਵੇਗਾ।

ਸਿੱਕੇ ਦੇ ਪਿਛਲੇ ਭਾਗ ‘ਤੇ ਜਲਿਆਂਵਾਲਾ ਬਾਗ ਕਤਲੇਆਮ ਦੇ ਸਮਾਰਕ ਦਾ ਚਿੰਨ ਹੋਵੇਗਾ। ਉੱਪਰ ਅਤੇ ਹੇਠਾਂ ਦੇਵਨਾਗਰੀ ਲਿਪੀ ਵਿਚ ‘ਜਲਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ’ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਿਆ ਹੋਵੇਗਾ। ਸਮਾਰਕ ਦੇ ਹੇਠਾਂ ਅੰਤਰਰਾਸ਼ਟਰੀ ਅੰਕਾਂ ਵਿਚ ਸਿੱਕਾ ਜਾਰੀ ਕਰਨ ਦਾ ਸਾਲ ‘2019’ ਲਿਖਿਆ ਹੋਵੇਗਾ।

ਆਜ਼ਾਦੀ ਸੰਘਰਸ਼ ਦੌਰਾਨ ਪੰਜਾਬ ਦੇ ਜਲਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਹੋ ਰਹੀ ਇਕ ਜਨਸਭਾ ‘ਤੇ ਅੰਗਰੇਜਾਂ ਨੇ ਗੋਲੀਆਂ ਦੀ ਬਰਸਾਤ ਕੀਤੀ ਗਈ ਸੀ। ਇਸ ਘਟਨਾ ਵਿਚ ਵੱਡੀ ਗਿਣਤੀ ‘ਚ ਨਿਰਦੋਸ਼ ਲੋਕ ਮਾਰੇ ਗਏ ਸਨ। ਜਿਨ੍ਹਾਂ ਵਿਚ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਿਲ ਸਨ। 35 ਗ੍ਰਾਮ ਇਸ ਸਿੱਕੇ ਦਾ ਬਾਹਰੀ ਵਿਆਸ 4.4 ਸੈਂਟੀਮੀਟਰ ਹੋਵੇਗਾ। ਇਹ 50 ਪ੍ਰਤੀਸ਼ਤ ਚਾਂਦੀ, 40 ਪ੍ਰਤੀਸ਼ਤ ਤਾਂਬਾ. 5 ਪ੍ਰਤੀਸ਼ਤ ਨਿਕੇਲ ਅਤੇ ਪੰਜ ਪ੍ਰਤੀਸ਼ਤ ਜਸਤੇ ਦਿਆਂ ਧਾਤੂਆਂ ਤੋਂ ਬਣਿਆ ਹੋਵੇਗਾ।