ਸਿੱਖਾਂ ਲਈ ਮਾਣ ਵਾਲੀ ਗੱਲ! ਮਾਰਕਿਟ ਦੀ ਸ਼ਾਨ ਬਣ ਰਹੀਆਂ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਰਕਿਟ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ ਪਹਿਲੀ ਵਾਰ ਲਾਂਚ ਕੀਤੀਆਂ ਗਈਆਂ ।

Khalsa 1699 Watches

ਮਿਲਾਨ: ਆਏ ਦਿਨ ਦੁਨੀਆ ਭਰ ਦੇ ਬਜ਼ਾਰਾਂ ਵਿਚ ਗੁੱਟ ’ਤੇ ਬੰਨਣ ਵਾਲੀਆਂ ਘੜੀਆਂ ਦੇ ਨਵੇਂ ਬਰਾਂਡ ਲਾਂਚ ਕੀਤੇ ਜਾਂਦੇ ਹਨ। ਗੁੱਟ ਦੀ ਸ਼ਾਨ ਵਧਾਉਣ ਲਈ ਲੋਕ ਮਹਿੰਗੀ ਤੋਂ ਮਹਿੰਗੀ ਘੜੀ ਖਰੀਦਣ ਲਈ ਤਿਆਰ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਮਾਰਕਿਟ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ ਪਹਿਲੀ ਵਾਰ ਲਾਂਚ ਕੀਤੀਆਂ ਗਈਆਂ । ਖ਼ਾਲਸਾ 1699 ਬਰਾਂਡ ਦੀਆਂ ਇਹ ਘੜੀਆਂ ਹਰ ਵਰਗ ਦੇ ਲੋਕਾਂ ਲਈ ਤਿਆਰ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ: ਹੁਣ ਇਟਲੀ ਵਿਚ ਬੱਚੇ ਸਿੱਖਣਗੇ ਪੰਜਾਬੀ, ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਖੁੱਲ੍ਹਿਆ ਸਕੂਲ

ਸ਼ਾਹੀ ਦਿੱਖ ਵਾਲੀਆਂ ਇਹਨਾਂ ਘੜੀਆਂ ਦੀ ਮੰਗ ਕਾਫੀ ਜ਼ਿਆਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਘੜੀਆਂ ਪਹਿਲੀ ਵਾਰ ਤਿਆਰ ਕੀਤੀਆਂ ਗਈਆਂ ਹਨ। ਇਸ ਬਰਾਂਡ ਦਾ ਲੋਗੋ ਖੰਡਾ ਹੈ। ਇਹ ਵਿਲੱਖਣ ਬਰਾਂਡ ਉੱਘੇ ਕਾਰੋਬਾਰੀ ਡੈਨੀ ਸਿੰਘ ਨੇ ਪੇਸ਼ ਕੀਤਾ ਹੈ। ਡੈਨੀ ਸਿੰਘ ਨੇ ਦੱਸਿਆ ਕਿ ਖ਼ਾਲਸਾ 1699 ਬਰਾਂਡ ਦੀਆਂ ਕਈ ਕਿਸਮਾਂ ਲਾਂਚ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਇਸ ਦੇਸ਼ ’ਚ Bitcoin ਨੂੰ ਮਿਲਿਆ ਕਾਨੂੰਨੀ ਦਰਜਾ, 90 ਦਿਨਾਂ ’ਚ ਲਾਗੂ ਹੋਵੇਗਾ ਕਾਨੂੰਨ

ਇਹਨਾਂ ਵਿਚ ਕੌਰ ਰੇਂਜ ਵੀ ਸ਼ਾਮਲ ਹੈ, ਜੋ ਖ਼ਾਸ ਤੌਰ ’ਤੇ ਕੁੜੀਆਂ ਲਈ ਤਿਆਰ ਕੀਤੀ ਗਈ। ਡੈਰੀ ਸਿੰਘ ਨੇ ਦੱਸਿਆ ਕਿ ਖ਼ਾਲਸਾ 1699 ਬਰਾਂਡ ਹੇਠ ‘ਸਿੰਘ ਇਜ਼ ਕਿੰਗ, ਕਿੰਗ ਇਜ਼ ਸਿੰਘ’ ਦੇ ਨਾਂਅ ਹੇਠ ਮਰਦਾਂ ਲਈ ਬਣਾਈ ਘੜੀ ਵਿਚ ਪੰਜ ਖੰਡੇ ਬਣਾਏ ਗਏ ਹਨ। ਇਹ ਪੰਜ ਖੰਡੇ ਉਹਨਾਂ ਪੰਜ ਪਿਆਰਿਆਂ ਨੂੰ ਸਮਰਪਿਤ ਹਨ ਜੋ ਸੰਨ 1699 ਨੂੰ ਖ਼ਾਲਸਾ ਪੰਥ ਦੀ ਸਾਜਨਾ ਮੌਕੇ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ।

ਹੋਰ ਪੜ੍ਹੋ: ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ

ਇਸ ਘੜੀ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਦੀ ਸਕਿੰਟ ਵਾਲੀ ਸੂਈ ਉੱਤੇ ਖੰਡਾ ਬਣਿਆ ਹੋਇਆ ਹੈ, ਇਸ ਦਾ ਅਰਥ ਇਹ ਹੈ ਕਿ ਖ਼ਾਲਸਾ ਤੁਹਾਡੇ ਪਲ ਪਲ ’ਤੇ ਨਜ਼ਰ ਰੱਖ ਰਿਹਾ ਹੈ। ਉੱਘੇ ਕਾਰੋਬਾਰੀ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿਚ ਸੋਨੇ, ਚਾਂਦੀ ਅਤੇ ਹੀਰਿਆਂ ਨਾਲ ਤਿਆਰ ਕੀਤੀਆਂ ਘੜੀਆਂ ਲਾਂਚ ਕਰਨਗੇ। ਡੈਨੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਇਹੀ ਇੱਛਾ ਹੈ ਕਿ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ਵਿਚ ਖੰਡਾ ਸਜਿਆ ਦਿਖਾਈ ਦੇਵੇ। ਵੱਖਰੀ ਦਿਖ ਵਾਲੀਆਂ ਇਹ ਘੜੀਆਂ ਹਰ ਕਿਸੇ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ।