ਦੇਸ਼ ਦਾ ਅਜਿਹਾ ਸ਼ਹਿਰ ਜਿੱਥੇ ਮਜ਼ਦੂਰਾਂ ਨੂੰ ਮਿਲ ਰਹੇ ਹੀਰੇ!

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮੱਧ ਪ੍ਰਦੇਸ਼ ਵਿਚ ਹੀਰਿਆਂ ਦੇ ਸ਼ਹਿਰ ਵਿਚ ਹੀਰੇ ਦੀ ਚਮਕ ਨਾਲ ਮਜ਼ਦੂਰ ਲਗਾਤਾਰ ਕਰੋੜਪਤੀ ਬਣ ਰਹੇ ਹਨ

Photo

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਹੀਰਿਆਂ ਦੇ ਸ਼ਹਿਰ ਵਿਚ ਹੀਰੇ ਦੀ ਚਮਕ ਨਾਲ ਮਜ਼ਦੂਰ ਲਗਾਤਾਰ ਕਰੋੜਪਤੀ ਬਣ ਰਹੇ ਹਨ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਹਨ। ਇਸੇ ਤਰਤੀਬ ਵਿਚ ਹੀਰਾ ਦਫਤਰ ਦੇ ਅਹਾਤੇ ਵਿਚ ਹੋਈ ਨਿਲਾਮੀ ਵਿਚ ਦੋ ਹੋਰ ਮਜ਼ਦੂਰਾਂ ਦੇ ਹੀਰੇ ਕਰੋੜਾਂ ਵਿਚ ਨਿਲਾਮ ਹੋਏ।

ਦਰਅਸਲ ਦੁਨੀਆਂ ਵਿਚ ਹੀਰਿਆਂ ਲਈ ਪ੍ਰਸਿੱਧ ਸ਼ਹਿਰ ਪਨਾ ਵਿਚ ਮਜ਼ਦੂਰਾਂ ਨੂੰ ਹੀਰੇ ਮਿਲਦੇ ਰਹਿੰਦੇ ਹਨ। ਇਕ ਦਿਨ ਪਹਿਲਾਂ ਹੋਈ ਹੀਰਾ ਨਿਲਾਮੀ ਵਿਚ 261 ਨਗ, 316 ਕੈਰੇਟਸ ਵਜ਼ਨ ਦੇ ਹੀਰੇ ਰੱਖੇ ਗਏ, ਜਿਸ ਵਿਚੋਂ 187.10 ਕੈਰੇਟਸ ਵਜ਼ਨ ਦੇ 150 ਨਗ ਹੀਰੇ ਦੋ ਕਰੋੜ 43 ਲੱਖ ਰੁਪਏ ਵਿਚ ਨਿਲਾਮ ਹੋਏ।

ਇਹਨਾਂ ਵਿਚੋਂ ਇਕ ਮਜ਼ਦੂਰ ਦਾ ਸਭ ਤੋਂ ਵੱਡਾ 29.46 ਕੈਰੇਟਸ ਦਾ ਹੀਰਾ 3 ਲੱਖ 95,500 ਰੁਪਏ ਦੀ ਦਰ ਨਾਲ ਇਕ ਕਰੋੜ 16 ਲੱਖ 51,430 ਰੁਪਏ ਵਿਚ ਨਿਲਾਮ ਹੋਇਆ ਤਾਂ ਉੱਥੇ ਹੀ ਇਕ ਹੋਰ ਮਜ਼ਦੂਰ ਦਾ ਦੂਜਾ ਸਭ ਤੋਂ ਵੱਡਾ ਹੀਰਾ 18.13 ਕੈਰੇਟਸ ਦਾ 4 ਲੱਖ 500 ਰੁਪਏ ਦੀ ਦਰ ਨਾਲ 72 ਲੱਖ 61,065 ਰੁਪਏ ਵਿਚ ਨਿਲਾਮ ਹੋਇਆ।

ਹੀਰਾ ਮਾਲਕ ਰਾਧੇ ਸ਼ਾਮ ਵੱਲੋਂ ਖਨਨ ਕੀਤੇ ਗਏ 18 ਕੈਰੇਟ ਦਾ ਹੀਰਾ ਅਤੇ ਪਨਾ ਦੇ ਮਜ਼ਦੂਰ ਬ੍ਰਜੇਸ਼ ਉਪਾਧਿਆ ਵੱਲੋਂ ਲਗਾਏ ਗਏ 29.46 ਕੈਰੇਟ ਦੇ ਹੀਰੇ ਦੀ ਦੋ ਮਹੀਨੇ ਪਹਿਲਾਂ ਹੋਈ ਨਿਲਾਮੀ ਵਿਚ ਕੋਈ ਖਰੀਦਦਾਰ ਨਹੀਂ ਮਿਲਿਆ ਸੀ। ਪਰ ਹੁਣ ਉਹਨਾਂ ਦੀ ਨਿਲਾਮੀ ਹੋ ਗਈ ਹੈ।

ਇਸ ਨਿਲਾਮੀ ਦੇ ਆਖਰੀ ਦਿਨ 29.46 ਕੈਰੇਟ ਦਾ ਬਹੁਤ ਕੀਮਤੀ ਪੱਥਰ ਹੀਰਾ ਵਪਾਰੀ ਨੰਦ ਕਿਸ਼ੋਰ ਨੇ ਖਰੀਦਿਆ ਜਦਕਿ 18 ਕੈਰੇਟ ਵਜ਼ਨ ਵਾਲੇ ਹੀਰੇ ਨੂੰ ਪਨਾ ਦੇ ਹੀ ਇਕ ਹੀਰਾ ਵਪਾਰੀ ਭੁਪਿੰਦਰ ਵੱਲੋਂ ਖਰੀਦਿਆ ਗਿਆ।

ਇਸ ਸਾਲ ਸਤੰਬਰ ਵਿਚ 29.46 ਕੈਰੇਟ ਦੇ ਹੀਰੇ ਦਾ ਖਨਨ ਕੀਤਾ ਗਿਆ ਸੀ। ਦੱਸ ਦਈਏ ਕਿ ਹੀਰਿਆਂ ਦੇ ਸ਼ਹਿਰ ਦੇ ਨਾਂਅ ਨਾਲ ਮਸ਼ਹੂਰ ਸ਼ਹਿਰ ਪਨਾ ਵਿਚ ਲਗਾਤਾਰ ਮਜ਼ਦੂਰਾਂ ਨੂੰ ਹੀਰੇ ਮਿਲਦੇ ਰਹਿੰਦੇ ਹਨ। ਉਹ ਹੀਰੇ ਨਿਲਾਮੀ ਵਿਚ ਵੇਚੇ ਜਾਂਦੇ ਹਨ ਅਤੇ ਮਜ਼ਦੂਰਾਂ ਨੂੰ ਚੰਗੀ ਰਕਮ ਦਿੱਤੀ ਜਾਂਦੀ ਹੈ।