ਕੈਨੇਡਾ ’ਚ ਹੁਸ਼ਿਆਰਪੁਰ ਦੇ ਮੈਡੀਕਲ ਸਟੂਡੈਂਟ ਦਾ ਗੋਲੀ ਮਾਰ ਕੇ ਕਤਲ
ਅਮਰਿੰਦਰ ਵਿਜੈ ਸਟੱਡੀ ਦੇ ਆਧਾਰ ’ਤੇ ਕੈਨੇਡਾ ਗਿਆ ਸੀ
Medical student of Hoshiarpur shot dead in Canada
 		 		ਸਰੀ: ਸਰੀ (ਕੈਨੇਡਾ) ਦੀ 139 ਸਟਰੀਟ ਅਤੇ 72 ਅਵੈਨਿਊ ਦੇ ਕੋਲ ਮੰਗਲਵਾਰ ਰਾਤ ਟਾਊਨ ਹਾਊਸ ਕੰਪਲੈਕਸ ਵਿਚ ਕੁਝ ਲੋਕਾਂ ਨੇ ਗੜਦੀਵਾਲਾ ਦੇ ਨੌਜਵਾਨ ਅਮਰਿੰਦਰ ਵਿਜੈ ਕੁਮਾਰ (26) ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਅਮਰਿੰਦਰ ਵਿਜੈ ਕੁਮਾਰ ਜੋ ਕਿ ਅਪਣੀ ਗੱਡੀ ਪਾਰਕਿੰਗ ਤੋਂ ਲੈ ਰਿਹਾ ਸੀ ਕਿ ਅਚਾਨਕ ਕੁਝ ਲੋਕਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।
ਇਸ ਦੌਰਾਨ ਅਮਰਿੰਦਰ ਵਿਜੈ ਨੂੰ ਗੋਲੀ ਵੱਜ ਗਈ। ਇਸ ਨਾਲ ਉਸ ਦੀ ਮੌਤ ਹੋ ਗਈ। ਜਦੋਂ ਗੋਲੀਆਂ ਚੱਲੀਆਂ ਤਾਂ ਉਸ ਸਮੇਂ ਉਹ ਅਪਣੀ ਪਤਨੀ ਨਾਲ ਫ਼ੋਨ ਉਤੇ ਗੱਲ ਕਰ ਰਿਹਾ ਸੀ। ਗੋਲੀ ਚਲਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪਿਤਾ ਡਾ. ਵਿਜੈ ਕੁਮਾਰ ਵੀਰਵਾਰ ਸਵੇਰੇ ਕੈਨੇਡਾ ਲਈ ਰਵਾਨਾ ਹੋਏ। ਅਮਰਿੰਦਰ ਵਿਜੈ ਸਟੱਡੀ ਦੇ ਆਧਾਰ ’ਤੇ ਕੈਨੇਡਾ ਗਿਆ ਸੀ।
ਉਹ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਛੇਤੀ ਫੀਜ਼ੀਓਥੈਰੇਪਿਸਟ ਬਣਨ ਵਾਲਾ ਸੀ। ਜਨਵਰੀ ਵਿਚ ਉਸ ਦਾ ਵਿਆਹ ਹੋਇਆ ਸੀ।