ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਫੜੀ ਗੁਲਾਬ ਸਿੰਘ ਦੀ ਬਾਂਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਦੇਸ਼ਾਂ ਵਿਚ ਸਿਖਾਂ ਨਾਲ ਧੱਕੇਸ਼ਾਹੀ 'ਤੇ ਅਜਿਹੀ ਬਦਸਲੂਕੀ ਦੀਆਂ ਖਬਰਾਂ ਅਕਸਰ ਹੀ ਆਉਂਦੀਆਂ ਰਹੀਆਂ ਹਨ। ਬੀਤੇ ਦਿਨ ਪਾਕਿਸਤਾਨ 'ਚ ਅੰਮ੍ਰਿਤਧਾਰੀ ਸਿੱਖ ਪੁਲਿਸ ਕਰਮੀ ਨਾਲ..

Gulab Singh

ਵਿਦੇਸ਼ਾਂ ਵਿਚ ਸਿਖਾਂ ਨਾਲ ਧੱਕੇਸ਼ਾਹੀ 'ਤੇ ਅਜਿਹੀ ਬਦਸਲੂਕੀ ਦੀਆਂ ਖਬਰਾਂ ਅਕਸਰ ਹੀ ਆਉਂਦੀਆਂ ਰਹੀਆਂ ਹਨ। ਬੀਤੇ ਦਿਨ ਪਾਕਿਸਤਾਨ 'ਚ ਅੰਮ੍ਰਿਤਧਾਰੀ ਸਿੱਖ ਪੁਲਿਸ ਕਰਮੀ ਨਾਲ ਹੋਈ ਬਦਲਸਲੂਕੀ ਦੇ ਚਲਦਿਆਂ ਸਿੱਖ ਭਾਈਚਾਰੇ ਵਿਚ ਖਾਸਾ ਰੋਸ਼ ਦੇਖਨ ਨੂੰ ਮਿਲਆ। ਇਥੋਂ ਤੱਕ ਕਿ ਪਾਕਿਸਤਾਨ 'ਚ ਸਿੱਖ ਪਰਿਵਾਰਾਂ ਦੀ ਮਹਿਫ਼ੂਜ਼ਿਅਤ ਨੂੰ ਲੈਕੇ ਵੀ ਸਵਾਲ ਚੁੱਕੇ ਗਏ। ਪਰ ਕਲ੍ਹ ਜੋ ਪਾਕਿਸਤਾਨ ਵਿਚ ਹੋਇਆ ਹੈ ਉਸਦੀ ਅਸਲ ਤਸਵੀਰ ਕਿਸੇ ਨੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਸ਼ਾਂ ਦੀ ਆਪਸੀ ਸਿਆਸਤ ਦੇ ਚਲਦਿਆਂ ਸਿੱਖੀ ਨੂੰ ਤੇ ਸਿੱਖੀ ਨਾਲ ਜੁੜਿਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਟਾਰਗੇਟ ਕਰਕੇ ਇਸ ਸਿਆਸਤ ਨੂੰ ਹੋਰ ਗਰਮਾਉਣ ਦੀ ਕੋਸ਼ਿਸ਼ ਕੀਤੀ ਗਈ।

 ਹੋਰ ਤੇ ਹੋਰ ਅੰਮ੍ਰਿਤਧਾਰੀ ਪੁਲਿਸ ਅਫ਼ਸਰ ਗੁਲਾਬ ਸਿੰਘ ਨਾਲ ਹੋਈ ਇਸ ਧੱਕੇ ਸ਼ਾਹੀ ਤੇ ਅਕਾਲ ਤਖ਼ਤ ਵੱਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਲਾਬ ਸਿੰਘ ਨਾਲ ਹੋਈ ਧੱਕੇਸ਼ਾਹੀ ਨੂੰ ਜ਼ਾਲੀਮਾਨਾ ਦੱਸਿਆ ਹੈ। ਇਸ ਘਟਨਾ ਨੂੰ ਮੰਦਭਾਗ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕੀ ਇਹ ਮੁੱਦਾ SGPC ਵੱਲੋਂ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਚੁੱਕਿਆ ਜਾਏਗਾ। ਪਰ ਅੱਜ ਆਏ ਪਾਕਿ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਬਿਆਨਾਂ ਨੇ 'ਤੇ ਉਨ੍ਹਾਂ ਵੱਲੋਂ  ਗੁਲਾਬ ਸਿੰਘ ਦੇ ਪਰਿਵਾਰ ਨਾਲ ਕੀਤੀ ਗਈ ਮੁਲਾਕਾਤ ਨੇ ਇਸ ਪੂਰੇ ਮਾਮਲੇ ਨੂੰ ਸਾਫ਼ ਕਰ ਦਿੱਤਾ ਹੈ।

 

ਜਿਸ ਵਿਚ ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੋ ਕਲਿਆਣ ਸਿੰਘ ਵਲੋਂ ਸਾਫ਼ ਕਿਹਾ ਗਿਆ ਹੈ ਕਿ ਉਹ ਗੁਲਾਬ ਸਿੰਘ ਦੇ ਨਾਲ ਹਨ 'ਤੇ ਜੋ ਵੀ ਜਾਇਜ਼ ਬਣਦਾ ਹਕ਼ ਹੋਵੇਗਾ ਉਹ ਜ਼ਰੂਰ ਦਿਤਾ ਜਾਵੇਗਾ। ਹੋਰ ਤੇ ਹੋਰ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤੀ ਮੀਡੀਆ ਨੇ ਗੁਲਾਬ ਸਿੰਘ ਦੇ ਮੁੱਦੇ ਨੂੰ ਦਿੱਤਾ ਗ਼ਲਤ ਰੰਗ ਦਿੱਤਾ ਹੈ 'ਤੇ ਪਾਕਿਸਤਾਨ ਦੀ ਗ਼ਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਦੇ ਚਲਦਿਆਂ ਪਾਕਿ ਨੂੰ ਘਟ ਗਿਣਤੀ ਸਿੱਖਾਂ ਲਈ ਅਸੁਰੱਖਿਅਤ ਦੱਸਿਆ ਗਿਆ ਹੈ। 

ਦਸ ਦਈਏ ਕਿ ਪਾਕਿਸਤਾਨ ਤੋਂ ਕੁੱਛ ਔਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਜੋ ਸਾਫ਼ਤੌਰ ਤੇ ਗੁਲਾਬ ਸਿੰਘ ਨੂੰ ਦੋਸ਼ੀ ਠਹਿਰਾ ਰਹੀਆਂ ਹਨ 'ਤੇ ਉਨ੍ਹਾਂ ਮੁਤਾਬਿਕ ਗੁਲਾਬ ਸਿੰਘ ਨੇ ਦਸਤਾਰ ਨੂੰ ਲੈਕੇ ਝੂਠ ਬੋਲਿਆ ਹੈ ਕਿ ਪੁਲਿਸ ਵੱਲੋਂ ਉਸਦੀ ਦਸਤਾਰ ਉਤਾਰੀ ਗਈ। ਹੋਰ ਤੇ ਹੋਰ ਇਨ੍ਹਾਂ ਔਡੀਓਜ਼ ਵਿਚ ਇਹ ਵੀ ਦਾਅਵਾ ਕਿਤਾ ਜਾ ਰਿਹਾ ਹੈ ਕਿ ਗਾਤਰਾ ਵੀ ਉਸਨੇ ਵੀਡੀਓ ਬਣਾਉਣ ਲਈ ਪਾਇਆ ਹੈ।

ਇਸਤੋਂ ਪਹਿਲਾਂ ਵੀ ਪਾਕਿਸਤਾਨ ਕਬਰਿਸਤਾਨ ਮੁੱਦੇ ਤੇ ਵਿਵਾਦ ਹੋ ਚੁੱਕਾ ਹੈ। ਤੇ ਹੁਣ ਇਸਤੋਂ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ , ਅਕਾਲ ਤਖ਼ਤ  ,ਤੇ ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਆਪਸੀ ਤਾਲਮੇਲ 'ਚ ਬਹੁਤ ਕਮੀ ਆ ਗਈ ਹੈ। ਜਿਸਦਾ ਖ਼ਮਿਆਜ਼ਾ ਕਿਤੇ ਨਾ ਕਿਤੇ ਸਿੱਖ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।

ਇਸ ਘਟਨਾ ਤੋਂ ਬਾਅਦ ਪੂਰੇ ਵਿਸ਼ਵ ਚ ਵੱਸਦਾ ਸਿੱਖ ਪਰਿਵਾਰ ਇਸ ਮਾਮਲੇ ਦੀ ਨਿਖੇਧੀ ਕਰ ਰਿਹਾ ਹੈ ਤੇ ਅਮ੍ਰਿਤਸਰ ਵਿਖੇ ਇਸ ਘਟਨਾ ਨੂੰ ਲੈਕੇ ਸਿਖਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕਿੱਤਾ ਗਿਆ। ਲੋਕ ਤਾਂ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਵੀ ਨਜ਼ਰ ਆਏ। ਸ਼ਾਇਦ ਇਹੀ ਰੰਗ ਸੀ ਜੋ ਸਿਆਸਤ ਦਾਨ ਇਸ ਮੁੱਦੇ ਨੂੰ ਦੇਣਾ ਚਾਹੁੰਦੇ ਸਨ, ਪਰ ਪਾਕਿਸਤਾਨ ਤੋਂ ਆਈਆਂ ਔਡੀਓਜ਼ ਤੇ ਇਹ ਤਸਵੀਰਾਂ ਇਸ ਮੁੱਦੇ ਦਾ ਇਕ ਅਲਗ ਹੀ ਪਹਿਲੂ ਪੇਸ਼ ਕਰ ਰਹੀਆਂ ਹਨ।