ਕਨੇਡਾ 'ਚ ਫੜੇ ਗਏ 14 ਗੈਂਗਸਟਰਾਂ ਵਿਚੋਂ 8 ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਨੇਡਾ ਵਿਚ ਵੈਂਕੂਵਰ ਪੁਲਿਸ ਨੇ 14 ਇੰਡੋ - ਕੈਨੇਡਿਅਨ ਗੈਂਗਸਟਰਜ਼ ਦੇ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ

Punjab origin men among 14 gangsters arrested in Canada

ਨਵੀ ਦਿੱਲੀ, ਕਨੇਡਾ ਵਿਚ ਵੈਂਕੂਵਰ ਪੁਲਿਸ ਨੇ 14 ਇੰਡੋ - ਕੈਨੇਡਿਅਨ ਗੈਂਗਸਟਰਜ਼ ਦੇ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਨੇ ਇਹ ਹਥਿਆਰ ਅੰਤਰਰਾਸ਼ਟਰੀ ਅਤਿਵਾਦੀ ਸੰਗਠਨ ਨੂੰ ਸਪਲਾਈ ਕਰਨੇ ਸਨ। ਦੱਸ ਦਈਏ ਕਿ ਫੜੇ ਗਏ ਆਰੋਪੀਆਂ ਵਿਚੋਂ 8 ਪੰਜਾਬੀ ਮੂਲ ਦੇ ਹਨ।

ਆਰੋਪੀਆਂ ਦੇ ਕੋਲੋਂ ਪ੍ਰੈਸ਼ਰ ਕੁਕਰ ਬੰਬ, ਏਕੇ - 47 ਅਤੇ ਸਨਾਇਪਰ (SNIPER) ਗਨ ਵਰਗੇ 120 ਤੋਂ ਜ਼ਿਆਦਾ ਹਥਿਆਰ, 50 ਗੈਰ ਕਾਨੂੰਨੀ ਉਪਕਰਣ, 9.5 ਕਿੱਲੋਗ੍ਰਾਮ ਫੇਨਟੇਨਾਇਲ, 40 ਕਿੱਲੋ ਨਸ਼ੀਲਾ ਪਦਾਰਥ, 8 ਲੱਖ ਡਾਲਰ ਕੈਸ਼ ਅਤੇ ਕਰੀਬ 8 ਲੱਖ ਡਾਲਰ ਦੀ ਸੋਨੇ ਦੀ ਜਵੈਲਰੀ ਬਰਾਮਦ ਕੀਤੀ ਗਈ ਹੈ। 
ਆਰੋਪੀਆਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 3.5 ਲੱਖ ਡਾਲਰ ਮੁੱਲ ਦੀਆਂ ਕੁੱਝ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਸਵੇਰੇ ਕੀਤੀ ਗਈ ਹੈ।

ਸਹਾਇਕ ਪੁਲਿਸ ਕਮਿਸ਼ਨਰ ਆਰਸੀਐਮਪੀ ਕੇਵਿਨ ਹਾਕਲੇਟ ਨੇ ਦੱਸਿਆ ਕਿ ਫੜੇ ਗਏ ਸਾਰੇ ਗੈਂਗਸਟਰ ਕੰਗ ਅਤੇ ਲੇਟੀਮਰ ਗੈਂਗ ਨਾਲ ਜੁੜੇ ਹਨ। ਆਰੋਪੀਆਂ ਦੀ ਉਮਰ 22 ਤੋਂ 68 ਸਾਲ ਦੇ ਵਿਚਕਾਰ ਹੈ। ਦੱਸ ਦਈਏ ਕਿ ਇਨ੍ਹਾਂ ਦੋਸ਼ੀਆਂ ਦਾ ਰਿਸ਼ਤਾ ਜਲੰਧਰ ਅਤੇ ਲੁਧਿਆਣਾ ਨਾਲ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੀ ਗਰੇਵਾਲ ਗੈਂਗ ਦੇ ਨਾਲ ਵੀ ਗੈਂਗਵਾਰ ਹੋਣ ਵਾਲੀ ਸੀ।  ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਵੈਂਕੂਵਰ ਪੁਲਿਸ ਅਤੇ ਕੰਬੀਂਡੀ ਫੋਰਸ ਸਪੈਸ਼ਲ ਇੰਫੋਰਸਮੇਂਟ ਯੂਨਿਟ ਆਫ ਬੀਸੀ, ਆਰਸੀਐਮਪੀ,

ਇੰਟਰਗਰੇਟਿਡ ਹੋਮੀਸਾਇਡ ਇੰਵੈਸਟਿਗੇਸ਼ਨ ਟੀਮ ਅਤੇ ਲੋਕਲ ਮਿਊਨਿਸਿਪਲ ਪੁਲਿਸ ਡਿਪਾਰਟਮੈਂਟ ਨੇ ਸੰਯੁਕਤ ਰੂਪ ਨਾਲ ਕੀਤੀ ਹੈ। ਕੰਬਾਈਂਡ ਫੋਰਸਜ਼ ਸਪੈਸ਼ਲ ਇੰਫੋਰਸਮੈਂਟ ਯੂਨਿਟ ਆਫ ਬੀਸੀ, ਆਰਸੀਐਮਪੀ, ਇੰਟਰਗਰੇਟਿਡ ਹੋਮੀਸਾਇਡ ਇੰਵੇਸਟਿਗੇਸ਼ਨ ਟੀਮ ਦਾ ਗਠਨ ਸਤੰਬਰ 2017 ਨੂੰ ਕੀਤਾ ਗਿਆ ਸੀ। ਇਸ ਟੀਮ ਨੂੰ ਕਨੇਡਾ ਦੇ 4 ਵੱਡੇ ਗੈਂਗ ਦੇ ਪਿੱਛੇ ਲਗਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇਸ ਮਿਸ਼ਨ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀਆਂ ਤੋਂ ਪੁੱਛਗਿਛ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। 

ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਕੇਲ ਲੇਟੀਮਰ (27), ਸੁਮੀਚ ਕੰਗ (26), ਗੈਰੀ ਕੰਗ (22), ਕੇਗ ਲੇਟੀਮਰ (55), ਕਸੋਨਗੋਰ ਸਜੂਸ (29) , ਏੰਡਿਊਲ ਪਿਕਨਟਿਊ (22),  ਜੋਕਬ ਪ੍ਰੇਰਾ (25) ,  ਜੀਤੇਸ਼ ਵਾਘ (37), ਕਰਿਸਟੋਫਰ ਘੁਮਾਣ (21), ਪਸ਼ਮਿੰਦਰ ਬੋਪਾਰਾਏ (29), ਮਨਵੀਰ ਵੜੈਚ (30), ਰਣਬੀਰ ਕੰਗ (48), ਮਨਬੀਰ ਕੰਗ (50) ਅਤੇ ਗੁਰਚਰਨ ਕੰਗ (68) ਸ਼ਾਮਿਲ ਹਨ।

ਉਥੇ ਹੀ ਪੁਲਿਸ ਨੂੰ ਇਨ੍ਹਾਂ ਦੇ ਸਾਥੀ ਜੇਮਜ਼ ਬੇਕੋਨ, ਕੌਡੀ ਹੇਵਿਚਰ, ਅਮਦੀਪ ਮਟੂ, ਰਾਜੀਵ ਔਜਲਾ, ਗੁਰਵਿੰਦਰ ਰੰਧਾਵਾ, ਅਭੀਸ਼ੇਕ ਲੋਹਿਆ, ਦਿਲਰਾਜ ਗਿਲ, ਓਮੀਦ ਮਸ਼ਿੰਚੀ, ਜਸਨਦੀਪ ਉੱਪਲ ਦੀ ਤਲਾਸ਼ ਹੈ। ਇਹਨਾਂ ਵਿਚੋਂ ਜ਼ਿਆਦਾਤਰ ਦਾ ਜਨਮ ਕਨੇਡਾ ਵਿਚ ਹੀ ਹੋਇਆ ਹੈ।