ਮਹਾਂਬੀਰ ਨੇ ਅਪਣੀ ਘਰੇਲੂ ਬਗੀਚੀ ਦੇ ਨਾਲ ਮਹਿਕਾਇਆ ਪੰਜਾਬੀ ਭਾਈਚਾਰੇ ਦਾ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਦੇਸ਼ਾ ਵਿਚ ਅਪਣੇ ਭਾਈਚਾਰੇ ਦਾ ਨਾਂਅ ਉੱਚਾ ਕਰਨ ਲਈ ਬਹੁਤ ਜਿਆਦਾ ਮਿਹਨਤ....

Garden

ਆਕਲੈਂਡ (ਭਾਸ਼ਾ): ਵਿਦੇਸ਼ਾ ਵਿਚ ਅਪਣੇ ਭਾਈਚਾਰੇ ਦਾ ਨਾਂਅ ਉੱਚਾ ਕਰਨ ਲਈ ਬਹੁਤ ਜਿਆਦਾ ਮਿਹਨਤ ਦੀ ਲੋੜ ਪੈਂਦੀ ਹੈ। ਦੇਸ਼ ਤੋਂ ਬਾਹਰ ਜਾ ਕੇ ਬਿਗਾਨੇ ਮੁਲਕ ਵਿਚ ਨਾਂਅ ਰੌਸ਼ਨ ਕਰਨਾ ਬਹੁਤ ਹੀ ਔਖਾ ਕੰਮ ਹੈ। ਤੁਹਾਨੂੰ ਦੱਸਣ ਲੱਗੇ ਹਾਂ ਇਕ ਪੰਜਾਬੀ ਦੇ ਬਾਰੇ ਵਿਚ ਜਿਸ ਦੀ ਮਿਹਨਤ ਖੁਸਹਾਲੀ ਦੇ ਰੰਗ ਲੈ ਕੇ ਆਈ ਹੈ। ਭਾਵੇਂ ਬਗੀਚੀ ਛੋਟੀ ਹੋਵੇ ਭਾਵੇਂ ਹੋਵੇ ਵੱਡੀ ਪਰ ਅਸਲੀ ਬਗੀਚੀ ਉਹ ਹੁੰਦੀ ਹੈ ਜੋ ਆਪਣੀ ਮਹਿਕ ਨਾਲ ਪੂਰੇ ਇਲਾਕੇ ਨੂੰ ਮਹਿਕਾ ਕੇ ਰੱਖ ਦੇਵੇ। ਅਜਿਹੀ ਹੀ ਖੂਬਸੂਰਤ ਬਗੀਚੀ ਕੁਝ ਵਰ੍ਹੇ ਪਹਿਲਾਂ ਪਾਪਾਟੋਏਟੋਏ ਵਿਚ ਅਪਣੇ ਸ਼ਰਲੀ ਰੋਡ ਵਾਲੇ ਘਰ‘ਚ ਮਹਾਂਬੀਰ ਸਿੰਘ ਨੇ ਤਿਆਰ ਕੀਤੀ ਸੀ।

ਜਿਸ ਨੇ ਤਿੰਨ ਕੁ ਸਾਲ ਪਹਿਲਾਂ ਇਕ ਗੁਆਂਢੀ ਗੋਰੇ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਕਿ ਉਸ ਨੇ ਬਗੀਚੀ ਨੂੰ ਪਾਪਾਟੋਏਟੋਏ ਗਾਰਡਨ ਐਂਡ ਫਲੋਰਲ ਆਰਟ ਸੁਸਾਇਟੀ ਦੇ ਮੁਕਾਬਲੇ ਵਿਚ ਭੇਜਣ ਲਈ ਪਹਿਲ ਕੀਤੀ ਸੀ। ਜਿਸ ਦੌਰਾਨ ਮਹਾਂਬੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਸੀ ਅਤੇ ਫਿਰ ਅਗਲੇ ਸਾਲ ਪਹਿਲਾ ਅਤੇ ਇਸ ਸਾਲ ਫਿਰ ਦੂਜਾ ਸਥਾਨ ਹਾਸਲ ਕੀਤਾ ਹੈ।  ਹਰਿਆਣਾ ਦੇ ਕਰਨਾਲ ਜਿਲ੍ਹੇ ਵਿਚ ਪੈਂਦੇ ਪਿੰਡ ਜਲਮਾਨਾ ਨਾਲ ਸਬੰਧਤ ਮਹਾਂਬੀਰ ਸਿੰਘ ਨੇ ਦੱਸਿਆ ਕਿ ਉਹ ਚਾਰ ਕੁ ਸਾਲ ਤੋਂ ਆਕਲੈਂਡ ਵਿਚ ਅਪਣੇ ਬੇਟੇ ਮਨਦੀਪ ਸਿੰਘ ਕੋਲ ਰਹਿ ਰਹੇ ਹਨ।

ਜਿਸ ਦੌਰਾਨ ਉਨ੍ਹਾਂ ਅਪਣੇ ਖੇਤੀਬਾੜੀ ਵਾਲੇ ਸ਼ੌਖ ਨੂੰ ਬਰਕਰਾਰ ਰੱਖਦਿਆਂ ਘਰ ਦੀ ਬਗੀਚੀ ਵਿਚ ਸਬਜੀਆਂ ਉਗਾ ਕੇ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਗੋਪੀ ਸੰਘਰ ਦੇ ਫਾਰਮ ਵਿਚ ਕੰਮ ਕਰਦੇ ਹਨ ਪਰ ਘਰ ਵਿਚਲੀ ਵਿਹਲੀ ਜਗ੍ਹਾਂ‘ਚ ਸਬਜੀਆਂ ਪੈਦਾ ਕਰਕੇ ਬਹੁਤ ਤਸੱਲੀ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਦੇ ਵੀ ਵਿਹਲਾ ਸਮਾਂ ਬਰਬਾਦ ਨਹੀਂ ਕੀਤਾ ਸਗੋਂ ਹਰ ਵੇਲੇ ਉਸਾਰੂ ਕੰਮ ਵਿਚ ਲਾਇਆ ਹੈ। ਉਨ੍ਹਾਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿਤਾ ਕਿ ਘਰ ਵਿਚਲੀ ਵਿਹਲੀ ਥਾਂ ਨੂੰ ਬਗੀਚੀ ਵਜੋਂ ਸਬਜੀਆਂ ਉਗਾਉਣ ਲਈ ਵਰਤੋਂ ਵਿਚ ਲਿਆਦਾ ਜਾਣਾ ਚਾਹੀਦਾ ਹੈ।