ਹਿਮਾਚਲ: ਚੰਬਾ ਜ਼ਿਲ੍ਹੇ ’ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਮਾਸੂਮਾਂ ਸਮੇਤ 4 ਲੋਕ ਜ਼ਿੰਦਾ ਸੜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਔਰਤ ਜ਼ਖਮੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Terrible Fire broke out at Chamba, Himachal Pradesh

 

ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ  (Himachal Pradesh, Chamba) ਜ਼ਿਲ੍ਹੇ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ (3 Children) ਸਮੇਤ ਚਾਰ ਲੋਕ ਜ਼ਿੰਦਾ ਸੜ ਗਏ (Burnt alive) ਹਨ। ਜਦਕਿ ਇਕ ਔਰਤ ਜ਼ਖਮੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੀ ਪੁਸ਼ਟੀ ਚੰਬਾ ਪੁਲਿਸ ਕੰਟਰੋਲ ਰੂਮ ਨੇ ਕੀਤੀ ਹੈ।

ਇਹ ਵੀ ਪੜ੍ਹੋ: QUAD ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ ਪੀਐਮ ਮੋਦੀ, 24 ਸਤੰਬਰ ਨੂੰ ਹੋਵੇਗਾ ਆਯੋਜਨ

ਜਾਣਕਾਰੀ ਅਨੁਸਾਰ ਅੱਧੀ ਰਾਤ ਨੂੰ ਘਰ ਵਿਚ ਅਚਾਨਕ ਅੱਗ ਲੱਗ ਗਈ ਅਤੇ ਇਸ ਭਿਆਨਕ ਅੱਗ ਵਿਚ ਪਰਿਵਾਰ ਦੇ ਚਾਰ ਮੈਂਬਰਾਂ (4 family members) ਦੀ ਮੌਤ ਹੋ ਗਈ। ਪਿਤਾ ਤੋਂ ਇਲਾਵਾ ਤਿੰਨ ਬੱਚੇ ਵੀ ਇਸ ਵਿਚ ਸ਼ਾਮਲ ਹਨ। ਬੱਚਿਆਂ ਦੀ ਉਮਰ ਡੇਢ ਸਾਲ, ਚਾਰ ਅਤੇ ਛੇ ਸਾਲ ਸੀ। 

ਇਹ ਵੀ ਪੜ੍ਹੋ: ਜਲੰਧਰ ਬੱਸ ਅੱਡੇ ’ਤੇ 2 ਕਾਰਾਂ ਆਪਸ ’ਚ ਟਕਰਾਈਆਂ, ਜਾਨੀ ਨੁਕਸਾਨ ਤੋਂ ਬਚਾਅ

ਪੁਲਿਸ ਕੰਟਰੋਲ ਰੂਮ ਚੰਬਾ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ 3 ਵਜੇ ਵਾਪਰੀ। ਇਸ ਘਟਨਾ ਵਿਚ ਮੁਹੰਮਦ ਰਫੀ (26 ਸਾਲ), ਉਸਦੇ ਬੱਚੇ ਜੈਤੂਨ (06), ਸਮੀਰ (04) ਅਤੇ ਜੁਲੇਖਾ (02) ਦੀ ਸੜਨ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਮੁਹੰਮਦ ਰਫੀ ਦੀ ਪਤਨੀ ਥੁਨਾ ਜ਼ਖਮੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।