Punjab News: ਡੌਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਦੀ ਮੌਤ; ਸਾਈਪ੍ਰਸ 'ਚ ਵੀ ਗਈ ਪੰਜਾਬੀ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਕ ਸਾਲ ਪਹਿਲਾਂ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ

File Photo

Punjab News: ਕਰੀਬ 1 ਸਾਲ ਪਹਿਲਾ ਡੌਂਕੀ ਲਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 30 ਸਾਲਾ ਤੀਰਥ ਸਿੰਘ ਵਾਸੀ ਪਿੰਡ ਮਹਿੰਦੀਪੁਰ ਮਾਪਿਆਂ ਦਾ ਇਕਲੌਤਾ ਪੁੱਤ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਤੀਰਥ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਕਰੀਬ 1 ਸਾਲ ਪਹਿਲਾ ਡੌਂਕੀ ਲਾ ਕੇ ਅਮਰੀਕਾ ਗਿਆ ਸੀ। ਜਿੱਥੇ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਦੀ ਖ਼ਬਰ ਆਈ ਹੈ। ਪਰਿਵਾਰਕ ਮੈਂਬਰਾਂ ਵਲੋਂ ਤੀਰਥ ਸਿੰਘ ਦੀ ਦੇਹ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਸਾਈਪ੍ਰਸ 'ਚ ਨੌਜਵਾਨ ਦੀ ਮੌਤ

ਉਧਰ ਮਾਨਸਾ ਵਿਚ ਭੀਖੀ ਦੇ ਨੇੜਲੇ ਪਿੰਡ ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ 'ਚ ਮੌਤ ਹੋ ਗਈ। ਪਿੰਡ ਦੇ ਸਰਪੰਚ ਬਲਜੀਤ ਸ਼ਰਮਾ ਨੇ ਦਸਿਆ ਕਿ ਨੌਜਵਾਨ ਭੁਪਿੰਦਰ ਸਿੰਘ ਸੱਤ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ 'ਚ ਵਰਕ ਪਰਮਿਟ 'ਤੇ ਸਾਈਪ੍ਰਸ ਗਿਆ ਸੀ।

ਉੱਥੇ ਉਹ ਗਊਆਂ ਦੇ ਫਾਰਮ 'ਚ ਕੰਮ ਕਰਦਾ ਸੀ। 14 ਮਈ ਨੂੰ ਇਕ ਸਾਂਢ ਵਲੋਂ ਟੱਕਰ ਮਾਰਨ ਨਾਲ ਨੌਜਵਾਨ ਮੌਤ ਹੋ ਗਈ। ਭੁਪਿੰਦਰ ਸਿੰਘ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ, ਜੋ ਤਿੰਨ ਭਰਾਵਾਂ 'ਚੋਂ ਵਿਚਕਾਰਲਾ ਹੈ। ਪੀੜਤ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੁਪਿੰਦਰ ਦੀ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

(For more Punjabi news apart from Punjabi youth died in abroad, stay tuned to Rozana Spokesman)