ਦੁਬਈ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਅਜਮੇਰ ਸਿੰਘ ਦੀ ਬੇਵਕਤੀ ਮੌਤ ’ਤੇ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿਚ ਹਨ।
ਚੰਡੀਗੜ੍ਹ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਧੂੰਦਾ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇਸ ਪਿੰਡ ਦੇ ਨੌਜਵਾਨ ਦੀ ਦੁਬਈ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਦਾ ਨਾਂ ਅਜਮੇਰ ਸਿੰਘ ਹੈ, ਜੋ ਕਿ ਦੁਬਈ ਦੇ ਜਬਲ ਅਲੀ ਸ਼ਹਿਰ ਦੀ ਕਲਬਦ ਕੰਪਨੀ ਵਿਚ ਕੰਮ ਕਰਦਾ ਸੀ। 15 ਅਗਸਤ ਨੂੰ ਇਕ ਦਰਦਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
Punjabi youth died in a road accident in Dubai
ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਕਰੀਬ ਤਿੰਨ ਪਹਿਲਾਂ ਦੁਬਈ ਗਿਆ ਸੀ। ਉਹਨਾਂ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ, 3 ਸਾਲ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। ਅਜਮੇਰ ਸਿੰਘ ਦੀ ਬੇਵਕਤੀ ਮੌਤ ’ਤੇ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿਚ ਹਨ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਕੋਲੋ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨਅਜਮੇਰ ਸਿੰਘ ਦੀ ਦੇਹ ਨੂੰ ਦੁਬਈ ਤੋਂ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।