ਪਟਿਆਲਾ ਦੇ ਕਰਮਿੰਦਰ ਸਿੰਘ ਨੂੰ ਅਮਰੀਕੀ ਫੌਜ ਵਿਚ ਹਾਸਲ ਹੋਇਆ ਵੱਡਾ ਅਹੁਦਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪਟਿਆਲਾ ਦੇ ਡਾਕਟਰ ਕਰਮਿੰਦਰ ਸਿੰਘ ਅਮਰੀਕੀ ਫੌਜ ਵਿਚ ਦੂਜੇ ਸਿੱਖ ਮੈਡੀਕਲ ਮਾਹਿਰ ਬਣ ਗਏ ਹਨ, ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਬਤੌਰ ਕੈਪਟਨ ਨਿਯੁਕਤ ਕੀਤਾ ਗਿਆ ਹੈ। 

Dr Karminder Singh

ਪਟਿਆਲਾ: ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਚ ਜੰਮੇ-ਪਲ਼ੇ ਡਾਕਟਰ ਕਰਮਿੰਦਰ ਸਿੰਘ ਅਮਰੀਕੀ ਫੌਜ ਵਿਚ ਦੂਜੇ ਸਿੱਖ ਮੈਡੀਕਲ ਮਾਹਿਰ ਬਣ ਗਏ ਹਨ, ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਬਤੌਰ ਕੈਪਟਨ ਨਿਯੁਕਤ ਕੀਤਾ ਗਿਆ ਹੈ। 36 ਸਾਲਾ ਡਾਕਟਰ ਕਰਮਿੰਦਰ ਸਿੰਘ ਨੇ ਜੂਨ 2020 ਵਿਚ ਨੇ ਵਿਚ ਐਮਡੀ (ਇੰਟਰਨਲ ਮੈਡੀਸਨ) ਦੀ ਪੜ੍ਹਾਈ ਪੂਰੀ ਕੀਤੀ ਸੀ। ਹੁਣ ਉਹ ਯੂਐਸ ਹਥਿਆਰਬੰਦ ਫੌਜ ਦੇ ਉਹਨਾਂ ਸੀਨੀਅਰ ਅਫਸਰਾਂ ਵਿਚੋਂ ਇਕ ਹਨ ਜੋ ਪੱਗ ਬੰਨ੍ਹ ਕੇ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

ਡਾਕਟਰ ਕਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਲਈ ਭਾਰਤ ਦੇ ਸਿੱਖ ਪਰਿਵਾਰ ਵਿਚ ਪੈਦਾ ਹੋਣਾ ਅਤੇ ਅਮਰੀਕੀ ਫੌਜ ਦਾ ਹਿੱਸਾ ਬਣਨਾ ਬੜੇ ਮਾਣ ਵਾਲੀ ਗੱਲ ਹੈ।  ਉਹਨਾਂ ਕਿਹਾ, ‘ਫੌਜ ਵਿਚ ਭਰਤੀ ਦੀ ਪ੍ਰਕਿਰਿਆ ਲਗਭਗ ਅੱਠ-ਨੌਂ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ, ਪਰ ਇਸ ਦੀ ਅੰਤਮ ਪੁਸ਼ਟੀ ਹੋ ​​ਗਈ ਹੈ। ਮੈਂ ਆਪਣੀ ਸਮਰੱਥਾ ਮੁਤਾਬਕ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ’।

ਇਕ ਮੱਧ ਵਰਗੀ ਪਰਿਵਾਰ ਵਿਚ ਪੈਦਾ ਹੋਏ ਡਾਕਟਰ ਕਰਮਿੰਦਰ ਸਿੰਘ 2013 ਵਿਚ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਤੋਂ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਯੂਐਸ ਚਲੇ ਗਏ ਸਈ 2017 ਵਿਚ ਉਹਨਾਂ ਨੇ ਕੈਲੀਫੋਰਨੀਆ ਤੋਂ ਮੈਰਿਟ ਵਿਚ ਹੈਲਥ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵਿਚ ਐਮਬੀਏ ਕੀਤੀ। ਇਸ ਦੇ ਨਾਲ ਹੀ ਕੈਲੀਫੋਰਨੀਆ ਦੇ ਆਈਸਨਹਾਵਰ ਮੈਡੀਕਲ ਸੈਂਟਰ ਵਿਖੇ ਉਹਨਾਂ ਨੂੰ ਡਾਕਟਰੇਟ ਆਫ਼ ਮੈਡੀਸਨ ਵਜੋਂ ਵੀ ਚੁਣਿਆ ਗਿਆ ਹੈ ਅਤੇ ਉਹ ਅਮਰੀਕੀ ਫੌਜ ਵਿਚ ਕਮਿਸ਼ਨ ਅਧਿਕਾਰੀ ਬਣ ਗਏ ਹਨ।

ਡਾਕਟਰ ਕਰਮਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਸਾਹਨੀ ਪਟਿਆਲਾ ਵਿਖੇ ਕੱਪੜਾ ਵਪਾਰੀ ਹਨ। ਜਦੋਂ ਤੱਕ ਡਾਕਟਰ ਕਰਮਿੰਦਰ ਸਿੰਘ ਪਲਮਨਰੀ ਮੈਡੀਸਿਨ ਵਿਚ ਆਪਣੀ ਦੋ ਸਾਲਾਂ ਦੀ ਡਿਗਰੀ ਪੂਰੀ ਨਹੀਂ ਕਰਦੇ, ਉਹਨਾਂ ਨੂੰ ਹੁਣ ਦੇਸ਼ ਦੀਆਂ ਅੰਦਰੂਨੀ ਸੇਵਾਵਾਂ ਲਈ ਨਿਯੁਕਤ ਕੀਤਾ ਜਾਵੇਗਾ,  ਬਾਅਦ ਵਿਚ ਉਹਨਾਂ ਵਿਦੇਸ਼ਾਂ ਵਿਚ ਭੇਜਿਆ ਜਾਵੇਗਾ।