ਇਟਲੀ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮ੍ਰਿਤਕ ਦੋ ਭੈਣਾ ਦਾ ਸੀ ਇਕਲੌਤਾ ਭਰਾ

photo

 

ਮਿਲਾਨ (ਦਲਜੀਤ ਮੱਕੜ) ਇਟਲੀ ਦੇ ਭਾਰਤੀ ਭਾਈਚਾਰੇ ਲਈ ਅੱਜ ਫਿਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਅੱਜ ਫਿਰ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

 ਇਹ ਵੀ ਪੜ੍ਹੋ: ਫਰੀਦਕੋਟ 'ਚ ਬਲਾਤਕਾਰ ਪੀੜਤਾ ਦੀ ਇਲਾਜ ਦੌਰਾਨ ਮੌਤ, ਦੋਸ਼ੀ ਨੇ ਲੜਕੀ ਦੇ ਮੂੰਹ 'ਚ ਪਾਈ ਸੀ ਜ਼ਹਿਰੀਲੀ ਦਵਾਈ  

ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਲਗਭਗ 3 ਵਜੇ ਦੇ ਕਰੀਬ ਵੈਰੋਨਾ ਨੇੜਲੇ ਸ਼ਹਿਰ ਮੌਤੇਫੋਰਤੇ ਸ਼ਹਿਰ ਨੇੜੇ ਮੁੱਖ ਮਾਰਗ ਤੋਂ ਲੰਘ ਰਹੇ ਨੌਜਵਾਨ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕੰਢੇ 'ਤੇ ਫੁੱਟਪਾਥ ਉਤੇ ਚੜਨ ਵੇਲੇ ਕੰਧ ਨਾਲ ਜਾ ਵੱਜੀ।

 ਇਹ ਵੀ ਪੜ੍ਹੋ: ਫਰੀਦਕੋਟ 'ਚ ਇਕ ਦੋਸਤ ਨੇ ਦੂਜੇ ਦੋਸਤ ਦਾ ਡੰਡੇ ਮਾਰ ਕੇ ਕੀਤਾ ਕਤਲ

ਹਾਦਸੇ ਵਿਚ ਜ਼ਿਆਦਾ ਸੱਟ ਲੱਗ ਜਾਣ ਕਾਰਨ ਨੌਜਵਾਨ ਦੀ ਕੁੱਝ ਸਮੇਂ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਮੰਨਾ ਵਜੋਂ ਹੋਈ ਹੈ। ਮ੍ਰਿਤਕ ਫਗਵਾੜਾ ਨੇੜਲੇ ਪਿੰਡ ਨਰੂੜ ਦਾ ਰਹਿਣ ਵਾਲਾ ਸੀ।

ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਭਿਆਨਕ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਵੈਰੋਨਾ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਇਟਲੀ ਦੀਆਂ ਅਨੇਕਾਂ ਸ਼ਖਸ਼ੀਅਤਾਂ ਨੇ ਇਸ ਸੰਕਟ ਦੀ ਘੜੀ ਵਿੱਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।