ਕੈਨੇਡਾ ਵਿਚ ਸਿੱਖ ਵਿਦਿਆਰਥੀ ’ਤੇ ਹਮਲਾ: ਕੁੱਟਮਾਰ ਦੌਰਾਨ ਉਤਾਰੀ ਪੱਗ, ਕੇਸਾਂ ਦੀ ਕੀਤੀ ਬੇਅਦਬੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਮਲਾਵਰ ਉਸ ਦੀ ਪੱਗ ਆਪਣੇ ਨਾਲ ਲੈ ਗਏ

Sikh student assaulted in Canada; turban ripped off

 

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ 21 ਸਾਲਾ ਸਿੱਖ ਵਿਦਿਆਰਥੀ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਘਸੀਟ ਕੇ ਉਸ ਨੂੰ ਸੜਕ ਦੇ ਕਿਨਾਰੇ ਲੈ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਥਾਨਕ ਮੀਡੀਆ ਮੁਤਾਬਕ ਗਗਨਦੀਪ ਸਿੰਘ 'ਤੇ ਸ਼ੁੱਕਰਵਾਰ ਰਾਤ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਘਰ ਪਰਤ ਰਿਹਾ ਸੀ।

ਇਹ ਵੀ ਪੜ੍ਹੋ: SGGS ਕਾਲਜ ਨੇ PU ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਅੰਤਰ-ਕਾਲਜ ਹੈਰੀਟੇਜ ਵਰਕਸ਼ਾਪ ਦਾ ਕੀਤਾ ਆਯੋਜਨ

ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਿਆ ਅਤੇ ਉਹ ਗਗਨਦੀਪ ਨੂੰ ਮਿਲਣ ਗਏ। ਉਹਨਾਂ ਦੱਸਿਆ, ''ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਆਪਣਾ ਮੂੰਹ ਵੀ ਨਹੀਂ ਖੋਲ੍ਹ ਸਕਦਾ ਸੀ।” ਮੋਹਿਨੀ ਸਿੰਘ ਨੇ ਕਿਹਾ ਕਿ ਗਗਨਦੀਪ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਬਹੁਤ ਦਰਦ ਵਿਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਰਾਤ ਕਰੀਬ 10.30 ਵਜੇ ਕਰਿਆਨੇ ਦੀ ਖਰੀਦਦਾਰੀ ਕਰਕੇ ਘਰ ਜਾ ਰਿਹਾ ਸੀ ਜਦੋਂ ਉਸ ਦਾ ਅਣਪਛਾਤੇ ਨੌਜਵਾਨਾਂ ਨਾਲ ਸਾਹਮਣਾ ਹੋਇਆ।  

ਇਹ ਵੀ ਪੜ੍ਹੋ: ਅੰਮ੍ਰਿਤਪਾਲ ਗੱਲਾਂ ਗ੍ਰਿਫ਼ਤਾਰੀ ਦੇਣ ਦੀਆਂ ਕਰਦਾ ਸੀ ਅਤੇ ਹੁਣ ਸਕੂਟੀ 'ਤੇ ਭੱਜ ਗਿਆ: MP ਰਵਨੀਤ ਬਿੱਟੂ

ਇਹ ਨੌਜਵਾਨ ਗਗਨਦੀਪ ਨੂੰ ਪਰੇਸ਼ਾਨ ਕਰਨ ਲੱਗੇ ਅਤੇ ਵਿਦਿਆਰਥੀ ਨੇ ਉਹਨਾਂ ਨੂੰ ਕਿਹਾ ਕਿ ਉਸ ਨੂੰ ਪਰੇਸ਼ਾਨ ਨਾ ਕਰੋ, ਨਹੀਂ ਤਾਂ ਉਹ ਪੁਲਿਸ ਨੂੰ ਬੁਲਾ ਲਵੇਗਾ। ਇਸ ਦੇ ਬਾਵਜੂਦ ਉਹ ਨਹੀਂ ਰੁਕੇ, ਇਸ ਤੋਂ ਬਾਅਦ ਗਗਨਦੀਪ ਬੱਸ ਤੋਂ ਹੇਠਾਂ ਉਤਰ ਗਿਆ। ਉਹ ਵੀ ਉਸ ਦੇ ਮਗਰ ਉਤਰੇ ਅਤੇ ਬੱਸ ਦੇ ਜਾਣ ਦੀ ਉਡੀਕ ਕਰਨ ਲੱਗੇ। ਫਿਰ ਉਹਨਾਂ ਨੇ ਉਸ 'ਤੇ ਹਮਲਾ ਕਰਕੇ ਉਸ ਦੇ ਚਿਹਰੇ, ਪੇਟ, ਬਾਹਾਂ ਅਤੇ ਲੱਤਾਂ 'ਤੇ ਸੱਟਾਂ ਮਾਰੀਆਂ... ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਘਸੀਟ ਕੇ ਸੜਕ ਕਿਨਾਰੇ ਗੰਦੀ ਬਰਫ 'ਤੇ ਸੁੱਟ ਦਿੱਤਾ' ਹਮਲਾਵਰ ਉਸ ਦੀ ਪੱਗ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਬਹਿਸ ਮੁਕੰਮਲ 

ਹੋਸ਼ ਆਉਣ 'ਤੇ ਗਗਨਦੀਪ ਨੇ ਆਪਣੇ ਦੋਸਤ ਨੂੰ ਫ਼ੋਨ ਕੀਤਾ। ਮੋਹਿਨੀ ਸਿੰਘ ਨੇ ਦੱਸਿਆ ਕਿ ਗਗਨਦੀਪ ਦੇ ਦੋਸਤ ਅਤੇ ਅੰਤਰਰਾਸ਼ਟਰੀ ਸਾਥੀ ਵਿਦਿਆਰਥੀ ਹਮਲੇ ਤੋਂ ਬਹੁਤ ਪਰੇਸ਼ਾਨ ਅਤੇ ਡਰੇ ਹੋਏ ਹਨ। ਐਤਵਾਰ ਨੂੰ ਬੱਸ ਸਟਾਪ 'ਤੇ ਮੀਟਿੰਗ ਕੀਤੀ ਗਈ, ਜਿਸ 'ਚ ਉਹਨਾਂ ਨੇ ਆਪਣੇ ਸੁਰੱਖਿਆ ਮੁੱਦਿਆਂ ਨੂੰ ਇਕ-ਦੂਜੇ ਨਾਲ ਸਾਂਝਾ ਕੀਤਾ। ਮੋਹਿਨੀ ਸਿੰਘ ਨੇ ਕਿਹਾ ਕਿ ਗਗਨਦੀਪ ਦਾ ਸਿੱਖ ਅਤੇ ਭਾਰਤੀ ਹੋਣਾ ਯਕੀਨੀ ਤੌਰ 'ਤੇ ਉਸ 'ਤੇ ਹਮਲੇ ਦਾ ਕਾਰਨ ਸੀ। ਕੇਲੋਨਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਂਸਟੇਬਲ ਮਾਈਕ ਡੇਲਾ-ਪੌਲਰ ਨੇ ਕਿਹਾ, "ਕੇਲੋਨਾ ਆਰਸੀਐਮਪੀ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਅਸੀਂ ਸ਼ਹਿਰ ਵਿਚ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਲੈ ਕੇ ਚਿੰਤਤ ਹਾਂ।"