ਕੈਨੇਡਾ: ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਐਸ਼ਲੀਨ ਸਿੰਘ ਨੇ ਵਧਾਇਆ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵੋਮੈਨ ਇਨ ਸਪੋਰਟਸ ਐਂਡ ਲੀਡਰਸ਼ਿਪ ਐਵਾਰਡ ਲਈ ਹੋਈ ਚੋਣ

Ashlyen Singh wins BCSS Women in Sports and Leadership Award


ਐਬਟਸਫੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਐਸ਼ਲੀਨ ਸਿੰਘ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ਼ਲੀਨ ਸਿੰਘ ਦੀ ਵੋਮੈਨ ਇਨ ਸਪੋਰਟਸ ਐਂਡ ਲੀਡਰਸ਼ਿਪ ਐਵਾਰਡ ਲਈ ਚੋਣ ਹੋਈ ਹੈ। 'ਬੀ ਸੀ ਸਕੂਲ ਸਪੋਰਟਸ' ਵਲੋਂ ਸਾਲ 2022-2023 ਲਈ ਦਿੱਤੇ ਜਾਣ ਵਾਲੇ ਸਨਮਾਨ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਇੰਗਲੈਂਡ ਪੁਲਿਸ ਵਿਚ ਭਰਤੀ ਹੋਈ ਪੰਜਾਬਣ, ਹਰਕਮਲ ਕੌਰ ਬਣੀ ਕਮਿਊਨਿਟੀ ਸਪੋਰਟ ਅਫ਼ਸਰ

ਬੀਸੀ ਸਕੂਲ ਸਪੋਰਟਸ ਵਲੋਂ ਇਹ ਸਨਮਾਨ ਉਨ੍ਹਾਂ ਸਕੂਲੀ ਕੋਚਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੋਵੇ। ਐਬਟਸਫੋਰਡ ਦੇ ਰਿੱਕ ਹੈਨਸਨ ਸੈਕੰਡਰੀ ਸਕੂਲ ਦੀ ਅਧਿਆਪਕਾ ਐਸ਼ਲੀਨ ਸਿੰਘ ਦੀ 'ਵੋਮੈਨ ਇਨ ਸਪੋਰਟਸ ਐਂਡ ਲੀਡਰਸ਼ਿਪ ਐਵਾਰਡ' ਲਈ ਚੋਣ ਹੋਈ ਹੈ। ਉਹ ਇਸ ਵੱਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਸੂਬੇ ਭਰ 'ਚੋਂ ਇਕੋ ਇਕ ਪੰਜਾਬਣ ਅਧਿਆਪਕਾ ਹੈ।

ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ਨੂੰ ਰਾਹਤ: ਪਣ-ਬਿਜਲੀ ਪ੍ਰਾਜੈਕਟਾਂ ’ਤੇ ਜਲ ਸੈੱਸ ਨਹੀਂ ਵਸੂਲ ਸਕੇਗੀ ਹਿਮਾਚਲ ਸਰਕਾਰ

ਦੱਸ ਦੇਈਏ ਕਿ ਐਸ਼ਲੀਨ ਸਿੰਘ ਐਬਟਸਫੋਰਡ ਬਾਸਕਟਬਾਲ ਐਸੋਸੀਏਸ਼ਨ ਦੀ ਮੁਖੀ ਹੈ। ਸਕੂਲ ਵਿਚ ਪੜ੍ਹਦੇ ਸਮੇਂ ਉਹ ਚੋਟੀ ਦੀ ਬਾਸਕਟਬਾਲ ਖਿਡਾਰਨ ਰਹਿ ਚੁੱਕੀ ਹੈ। ਐਸ਼ਲੀਨ ਸਿੰਘ ਨੂੰ ਇਸ ਐਵਾਰਡ ਲਈ ਚੁਣੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।