ਤਨਖ਼ਾਹ ਵਿਵਾਦ ਨੂੰ ਲੈ ਕੇ ਕੈਨੇਡਾ ਵਿਚ ਡੇਢ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
250 ਤੋਂ ਵੱਧ ਥਾਵਾਂ ’ਤੇ ਕੀਤੇ ਜਾਣਗੇ ਪ੍ਰਦਰਸ਼ਨ
ਓਟਾਵਾ: ਕੈਨੇਡਾ ਵਿਚ 1,55,000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਫੈਡਰਲ ਸਰਕਾਰ ਨਾਲ ਤਨਖਾਹ ਸਮਝੌਤੇ 'ਤੇ ਪਹੁੰਚਣ ਵਿਚ ਅਸਫਲ ਰਹਿਣ ਤੋਂ ਬਾਅਦ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਗਰਮੀਆਂ ਦੀ ਯਾਤਰਾ ਦੇ ਸੀਜ਼ਨ ਤੋਂ ਪਹਿਲਾਂ ਟੈਕਸ ਫਾਈਲਿੰਗ ਅਤੇ ਪਾਸਪੋਰਟ ਸੇਵਾਵਾਂ ਨੂੰ ਪ੍ਰਭਾਵਤ ਕਰੇਗਾ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖਸ਼ ਮੱਲ੍ਹੀ ਮਿਲਿਆ ਇਹ ਸਨਮਾ
ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ (PSAC) ਯੂਨੀਅਨ ਨੇ ਕਿਹਾ ਕਿ ਇਕਰਾਰਨਾਮੇ ਦੀ ਗੱਲਬਾਤ ਜਾਰੀ ਰਹੇਗੀ, ਕਿਉਂਕਿ ਉਸ ਨੇ ਖ਼ਜ਼ਾਨਾ ਬੋਰਡ ਅਤੇ ਕੈਨੇਡਾ ਰੈਵੇਨਿਊ ਏਜੰਸੀ ਲਈ ਕੰਮ ਕਰਨ ਵਾਲੇ ਆਪਣੇ ਮੈਂਬਰਾਂ ਨੂੰ ਅੱਧੀ ਰਾਤ ਨੂੰ ਹੜਤਾਲ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਸੀ। ਯੂਨੀਅਨ ਅਨੁਸਾਰ ਉਨ੍ਹਾਂ ਵੱਲੋਂ 250 ਤੋਂ ਵੱਧ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਹੜਤਾਲ ਟੈਕਸ ਰਿਟਰਨਾਂ ਦਾ ਬਕਾਇਆ ਨਾ ਮਿਲਣ ਅਤੇ ਤਨਖਾਹਾਂ ਵਿਚ ਵਾਧਾ ਨਾ ਕਰਨ ਦੇ ਰੋਸ ਵਜੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 6 ਹਜ਼ਾਰ ਮੀਟਰ ਤੋਂ ਡਿੱਗਿਆ ਅਜਮੇਰ ਦਾ ਨੌਜਵਾਨ 3 ਦਿਨਾਂ ਬਾਅਦ ਮਿਲਿਆ ਜ਼ਿੰਦਾ
ਵਿੱਤੀ ਬੋਰਡ ਨੇ ਕਿਹਾ ਕਿ ਉਸ ਨੇ ਤੀਜੀ ਧਿਰ ਦੇ ਲੋਕ ਵਿੱਤ ਕਮਿਸ਼ਨ ਦੀ ਸਿਫ਼ਾਰਸ਼ ’ਤੇ ਯੂਨੀਅਨ ਨੂੰ ਤਿੰਨ ਸਾਲਾਂ ਵਿਚ 9 ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ ਪਰ ਯੂਨੀਅਨ ਅਗਲੇ ਤਿੰਨ ਸਾਲਾਂ ਵਿਚ 4.5 ਫੀਸਦ ਦਾ ਸਾਲਾਨਾ ਵਾਧਾ ਮੰਗ ਰਹੀ ਹੈ। ਦੱਸ ਦੇਈਏ ਕਿ ਪਬਲਿਕ ਸਰਵਿਸ ਅਲਾਇੰਸ ਅਤੇ ਕੈਨੇਡਾ ਸਰਕਾਰ ਵਿਚਾਲੇ ਅਪ੍ਰੈਲ ਦੇ ਸ਼ੁਰੂਆਤ ਵਿਚ ਗੱਲਬਾਤ ਸ਼ੁਰੂ ਹੋਈ ਸੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।