ਪੰਜਾਬ ਦੀ ਧੀ ਆਸਟ੍ਰੇਲੀਆ 'ਚ ਚਲਾ ਰਹੀ ਹੈ ਟੈਕਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅੱਜ ਜਿਥੇ ਔਰਤਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਮਿਲ ਰਹੀ ਹੈ, ਉਥੇ ਅਜਿਹਾ ਕੋਈ ਵੀ ਖੇਤਰ ਨਹੀਂ ਜਿਸ ਵਿਚ ਔਰਤਾਂ ਅਪਣੀ ਸ਼ਮੂਲੀਅਤ ਦਰਜ ਨਾ ਕਰ ਰਹੀਆਂ ਹੋਣ.......

Punjabi Women Drive taxi In Australia

ਮੈਲਬਰਨ : ਅੱਜ ਜਿਥੇ ਔਰਤਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਮਿਲ ਰਹੀ ਹੈ, ਉਥੇ ਅਜਿਹਾ ਕੋਈ ਵੀ ਖੇਤਰ ਨਹੀਂ ਜਿਸ ਵਿਚ ਔਰਤਾਂ ਅਪਣੀ ਸ਼ਮੂਲੀਅਤ ਦਰਜ ਨਾ ਕਰ ਰਹੀਆਂ ਹੋਣ। ਇਸ ਦੀ ਤਾਜ਼ਾ ਉਦਾਹਰਣ ਆਸਟਰੇਲੀਆ ਦੇ ਸ਼ਹਿਰ ਮੈਲਬਰਨ 'ਚ ਰਹਿਣ ਵਾਲੀ ਪੰਜਾਬਣ ਸਿਮਰਦੀਪ ਕੌਰ ਹੈ, ਜੋ ਇਥੇ ਟੈਕਸੀ ਚਲਾ ਰਹੀ। ਸਿਮਰਦੀਪ ਕੌਰ ਨੇ ਅਪਣੇ ਕਿੱਤੇ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ

ਕਿਹਾ ਕਿ ਉਹ ਅਪਣੇ ਇਸ ਕਿੱਤੇ ਨੂੰ ਪੂਰੀ ਤਨਦੇਹੀ ਨਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਅਪਣੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਪ੍ਰਾਪਤ ਹੈ। ਸਿਮਰਦੀਪ ਅਨੁਸਾਰ ਉਹ ਦਿਨ ਸਮੇਂ ਹੀ ਟੈਕਸੀ ਚਲਾਉਣਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਥੇ ਇਹ ਵੀ ਜ਼ਿਕਰਯੋਗ ਹੈ ਸਿਮਰਦੀਪ ਤੋਂ ਇਲਾਵਾ ਬਹੁਤ ਹੀ ਘੱਟ ਪੰਜਾਬੀ ਔਰਤਾਂ ਇਸ ਕਿੱਤੇ ਵਿਚ ਸ਼ਾਮਲ ਹਨ।

Related Stories