ਕੈਨੇਡਾ ਪੁਲਿਸ ਨੇ ਫੜਿਆ 1000 ਕਿਲੋ ਤੋਂ ਵੱਧ ਦਾ ਨਸ਼ਾ, 9 ਪੰਜਾਬੀ ਗ੍ਰਿਫ਼ਤਾਰ, ਮਚੀ ਹਲਚਲ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਪੁਲਿਸ ਜੀਅ ਜਾਨ ਲਗਾ ਕੇ ਇਸ ਆਪਰੇਸ਼ਨ ਨੂੰ ਚਲਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗ੍ਰਿਫ਼ਤਾਰੀਆ ਹੋ ਸਕਦੀਆਂ ਹਨ।

Canadian police seize over 1000 kg of drugs, arrest 9 Punjabis

ਟੋਰਾਟੋ : ਕੈਨੇਡਾ ਪੁਲਿਸ ਵੱਲੋਂ ਆਪਣੇ 6 ਮਹੀਨੇ ਦੇ ਚੱਲੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ 1000 ਕਿਲੋ ਤੋਂ ਉੱਪਰ ਦੇ ਨਸ਼ੇ ਸਮੇਤ 20 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਸ਼ਾਮਲ ਹਨ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਅਤੇ ਇਕ ਗੰਨ, 21 ਵਹੀਕਲ ਜਿਸ ਵਿਚ 5 ਟ੍ਰੈਕਟਰ ਟਰੈਲਰ ਵੀ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਕੁੱਲ ਉਹਨਾਂ 'ਤੇ 182 ਚਾਰਜ ਲਾਏ ਹਨ।

ਇਹ ਵੀ ਪੜ੍ਹੋ : ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ

ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ (37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43 ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ (37), ਕਿਚਨਰ ਤੋਂ ਹਰਬੀਰ ਧਾਲੀਵਾਲ (26), ਕਿਚਨਰ ਤੋਂ ਗੁਰਮਨਪ੍ਰੀਤ ਗਰੇਵਾਲ (26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ (33), ਸਰੀ ਤੋਂ ਜੈਸਨ ਹਿਲ (43), ਟਰਾਂਟੋ ਤੋਂ ਰਿਆਨ (28), ਟੋਰਾਂਟੋ ਤੋਂ ਜਾ ਮਿਨ (23), ਟਰਾਂਟੋ ਤੋਂ ਡੈਮੋ ਸਰਚਵਿਲ (24), ਵਾੱਨ ਤੋਂ ਸੈਮੇਤ ਹਾਈਸਾ (28)

ਇਹ ਵੀ ਪੜ੍ਹੋ : ਜਾਰੀ ਰਹੇਗੀ ਈ-ਕਮਰਸ ਪਲੇਟਫਾਰਮ 'ਤੇ Discount Sale, ਫਿਲਹਾਲ ਨਹੀਂ ਲੱਗੇਗੀ ਰੋਕ 

ਟੋਰਾਂਟੋ ਤੋਂ ਹਨੀਫ ਜਮਾਲ (43), ਟੋਰਾਂਟੋ ਤੋਂ ਵੀ ਜੀ ਹੁੰਗ (28), ਟਰਾਂਟੋ ਤੋਂ ਨਦੀਮ ਲੀਲਾ (35), ਟੋਰਾਂਟੋ ਤੋਂ ਯੂਸਫ ਲੀਲਾ (65), ਟੋਰਾਂਟੋ ਤੋਂ ਐਂਡਰੇ ਵਿਲਿਅਮ (35) ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਵਿਚੋਂ 2 ਲੋਕ ਹਾਲੇ ਵੀ ਫ਼ਰਾਰ ਚਲ ਰਹੇ ਹਨ। ਗ੍ਰਿਫ਼ਤਾਰ ਕੀਤੇ 9 ਪੰਜਾਬੀਆਂ ਵਿਚੋਂ ਇਕ ਕੈਲੇਡਨ ਦੀ 43 ਸਾਲ ਦੀ ਮਹਿਲਾ ਹਰਵਿੰਦਰ ਭੁੱਲਰ ਹੈ, ਜਿਸ 'ਤੇ ਇਕ ਅਪਰਾਧਿਕ ਸੰਗਠਨ ਵਿਚ ਭਾਗ ਲੈਣ ਅਤੇ 5000 ਡਾਲਰ ਤੋਂ ਜ਼ਿਆਦਾ ਦੀ ਆਮਦਨ ਦਾ ਦੋਸ਼ ਲਗਾਇਆ ਗਿਆ ਹੈ। ਅੱਠ ਹੋਰ ਪੰਜਾਬੀ ਅਰੋਪਾਂ ਦਾ ਸਾਹਮਣਾ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਇਹ ਆਪ੍ਰੇਸ਼ਨ ਨਵੰਬਰ 2020 ਵਿਚ ਸ਼ੁਰੂ ਹੋਇਆ ਸੀ। ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋਂ ਲਿਆ ਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭੇਜੇ ਜਾਂਦੇ ਸਨ। ਪੁਲਿਸ ਵੱਲੋਂ ਕੈਨੇਡੀਅਨ ਬਾਰਡਰ 'ਤੇ ਨਸ਼ਿਆਂ ਨਾਲ ਭਰਿਆ ਇਕ ਟਰੱਕ ਟਰੇਲਰ ਫੜ੍ਹੇ ਜਾਣ ਤੋਂ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਸੀ।ਦੱਸ ਦਈਏ ਕਿ ਕੈਨੇਡਾ ਪੁਲਿਸ ਜੀਅ ਜਾਨ ਲਗਾ ਕੇ ਇਸ ਆਪਰੇਸ਼ਨ ਨੂੰ ਚਲਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗ੍ਰਿਫ਼ਤਾਰੀਆ ਹੋ ਸਕਦੀਆਂ ਹਨ।