ਪ੍ਰਸ਼ਾਸਨ ਨਾਲ ਮਿਲ ਕੇ ਚੰਡੀਗੜ੍ਹ ਯੂਨੀਵਰਸਿਟੀ 1000 ਦੇ ਕਰੀਬ ਲੋੜਵੰਦਾਂ ਨੂੰ ਦੇ ਰਹੀ ਹੈ ਖਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਤਾਲਾਬੰਦੀ ਕਾਰਨ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨੂੰ ਖਾਣ-ਪੀਣ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

lockdown

ਕੋਰੋਨਾ ਵਾਇਰਸ ਨੇ ਵਿਸ਼ਵ ਭਰ 'ਚ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ, ਜਿਸ ਦੇ ਚਲਦੇ ਤਾਲਾਬੰਦੀ ਕਾਰਨ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨੂੰ ਖਾਣ-ਪੀਣ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਨ੍ਹਾਂ ਦੀ ਮੱਦਦ ਲਈ ਜਿਥੇ ਸਰਕਾਰਾਂ ਲਗਾਤਾਰ ਯਤਨਸ਼ੀਲ ਹਨ ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸੀਯੂ-ਏਡ ਮੁਹਿੰਮ ਤਹਿਤ ਮੋਹਾਲੀ ਦੇ ਨਾਲ-ਨਾਲ ਹੁਣ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸ਼ਕ ਸ੍ਰੀ ਵੀ.ਪੀ ਬਦਨੌਰ ਜੀ ਦੀ ਪ੍ਰੇਰਨਾ ਹੇਠ ਚੰਡੀਗੜ੍ਹ 'ਚ ਲੋੜਵੰਦਾਂ ਨੂੰ ਮਿਆਰਾ ਅਤੇ ਸਿਹਤਵੰਦ ਭੋਜਨ ਮੁਹੱਈਆ ਕਰਵਾਇਆ ਜਾ ਰਿਹਾਹੈ।

ਜਿਸ ਦੇ ਅੰਤਰਗਤ ਯੂਟੀ ਪ੍ਰਸ਼ਾਸਨ ਦੇ ਸਹਿਯੋਗ ਅਤੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਜੀ ਦੀ ਯੋਗ ਅਗਵਾਈ 'ਚ ਸੀਯੂ-ਏਡ ਵਲੰਟੀਅਰਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 42 ਦੇ ਪਿੰਡ ਅਟਾਵਾ, ਸੈਕਟਰ 52 ਦੇ ਪਿੰਡ ਕਜ਼ਹੇੜੀ ਅਤੇ ਸੈਕਟਰ 25 ਧਨਾਸ ਸਥਿਤ ਕਾਲੋਨੀਆਂ ਵਿਖੇ ਜ਼ਰੂਰਤਵੰਦ ਪਰਿਵਾਰਾਂ ਤੱਕ ਪਹੁੰਚ ਕੀਤੀ ਗਈ ਅਤੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਸਿਹਤਵੰਦ ਖਾਣਾ ਪਰੋਸਿਆ ਗਿਆ।

ਇਸ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਜੀ ਦੱਸਿਆ ਕਿ 'ਵਰਸਿਟੀ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਜਿਥੇ ਵੀ ਲੋੜਵੰਦਾਂ ਨੂੰ ਖਾਣਾ ਪਹੁੰਚਾਉਣ ਸਬੰਧੀ ਜਾਣਕਾਰੀ ਸਾਨੂੰ ਮਿਲੇਗੀ, 'ਵਰਸਿਟੀ ਦੇ ਵਲੰਟੀਅਰ ਉਨ੍ਹਾਂ ਤੱਕ ਆਪਣੀ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਸੀਯੂ-ਏਡ ਤਹਿਤ 'ਵਰਸਿਟੀ ਵੱਲੋਂ ਚੰਡੀਗੜ੍ਹ ਦੇ ਵੱਖ-ਵੱਖ ਖੇਤਰਾਂ 'ਚ 1000 ਦੇ ਕਰੀਬ ਲੋੜਵੰਦਾਂ ਨੂੰ ਦੋ ਵਕਤ ਦਾ ਖਾਣਾ ਪਰੋਸਿਆ ਜਾਰਿਹਾ ਹੈ ਜਦਕਿ ਸਾਫ਼-ਸਫ਼ਾਈ ਬਰਕਰਾਰ ਰੱਖਣ ਲਈ ਸੈਨੇਟਾਈਜ਼ਰਾਂ ਦੀ ਵੰਡ ਵੀ ਨਿਰੰਤਰ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਸਥਿਤੀ ਨੂੰ ਵੇਖਦਿਆਂ ਮਾਣਯੋਗ ਰਾਜਪਾਲ ਸ੍ਰੀਬਦਨੌਰ ਜੀ ਦੀ ਲੋੜਵੰਦਾਂ ਲਈ ਅੱਗੇ ਆਉਣ ਸਬੰਧੀ ਪ੍ਰੇਰਨਾ ਤੋਂ ਸੇਧ ਲਂੈਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੀਯੂ-ਏਡ ਮੁਹਿੰਮ ਦੀਆਂ ਸੇਵਾਵਾਂ ਦੀ ਸ਼ੁਰੂਆਤ ਚੰਡੀਗੜ੍ਹ ਵਿਖੇਕੀਤੀ ਹੈ ਅਤੇ 'ਵਰਸਿਟੀ ਵੱਲੋਂ ਇਹ ਸੇਵਾਵਾਂ ਤਾਲਾਬੰਦੀ ਦੇ ਚਲਦੇ ਨਿਰੰਤਰ ਜਾਰੀਰੱਖੀਆਂ ਜਾਣਗੀਆਂ। ਸ. ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀਮੋਹਾਲੀ ਦੇ ਨੇੜਲੇ ਇਲਾਕਿਆਂ 'ਚ ਰੋਜ਼ਾਨਾਂ 2 ਹਜ਼ਾਰ ਦੇ ਕਰੀਬ ਲੋੜਵੰਦਾਂ ਨੂੰ ਖਾਣਾਪਹੁੰਚਾਇਆ ਜਾ ਰਿਹਾ ਹੈ,

ਜਿਸ ਦੇ ਅੰਤਰਗਤ ਹੁਣ ਤੱਕ ਸੀਯੂ-ਏਡ ਮੁਹਿੰਮ ਤਹਿਤ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਆਰਾ ਅਤੇ ਸਿਹਤਵੰਦ ਖਾਣਾ ਪਰੋਸਿਆ ਜਾ ਚੁੱਕਾ ਹੈ।ਉਨ੍ਹਾਂ ਦੱਸਿਆਕਿ ਇਸ ਤੋਂ ਇਲਾਵਾ ਏਮਜ਼ ਦਿੱਲੀ, ਪੁਲਿਸ ਪ੍ਰਸ਼ਾਸਨ ਅਤੇ ਬਿਰਧ ਆਸ਼ਰਮਾਂ ਨੂੰ 3500 ਲੀਟਰ ਦੇਕਰੀਬ ਹੈਂਡ ਸੈਨੇਟਾਈਜ਼ਰ ਦੀ ਵੰਡ ਕੀਤੀ ਗਈ ਹੈ ਜਦਕਿ ਕੋਰੋਨਾ ਵਾਇਰਸ ਦੇ ਪ੍ਰਕੋਪਕਾਰਨ ਪ੍ਰਭਾਵਿਤ ਹੋਏ ਬੇਸਹਾਰਾ ਪਸ਼ੂਆਂ ਨੂੰ ਭੋਜਨ ਪਹੁੰਚਾਉਣ ਲਈ 'ਵਰਸਿਟੀ ਦੇ ਵਲੰਟੀਅਰਨਿਰੰਤਰ ਕਾਰਜਸ਼ੀਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।