ਸਿੰਗਾਪੁਰ ਦੀ ਰਾਸ਼ਟਰਪਤੀ ਵਲੋਂ ਸਿੱਖਾਂ ਦੀ ਤਾਰੀਫ਼
ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁਨਸਲੀ ਦੇਸ਼ ਵਿਚ ਅੰਤਰ ਨਸਲੀ ਅਤੇ ਅੰਤਰ ਧਾਰਮਿਕ...
Singapore President haleema yaqoob
ਆਈਸਲੈਂਡ : ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁਨਸਲੀ ਦੇਸ਼ ਵਿਚ ਅੰਤਰ ਨਸਲੀ ਅਤੇ ਅੰਤਰ ਧਾਰਮਿਕ ਪਿਆਰ ਵਿਚ ਸਰਗਰਮੀ ਦਿਖਾਉਣ ਲਈ ਸਿੱਖ ਸਮਾਜ ਦੀ ਤਾਰੀਫ਼ ਕੀਤੀ ਹੈ। ਰਾਸ਼ਟਰਪਤੀ ਨੇ ਗੁਰੂ ਸਿੰਘ ਸਭਾ ਦੇ ਸੌ ਸਾਲ ਪੂਰੇ ਹੋਣ 'ਤੇ ਜਸ਼ਨ ਮਨਾ ਰਹੇ ਸਿੱਖ ਸਮਾਜ ਨੂੰ ਇਕ ਪੁਸਤਕ ਰਿਲੀਜ਼ ਕਰਨ ਮੌਕੇ ਇਕ ਸੰਦੇਸ਼ ਵਿਚ ਕਿਹਾ ਕਿ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿਚ ਇਕ ਇਸ ਗੁਰਦੁਆਰਾ ਸਾਹਿਬ ਨੇ ਇਕ ਦੂਜੇ ਦੀ ਚਿੰਤਾ ਕਰਨ ਅਤੇ ਬਰਾਬਰਤਾ ਦੇ ਸਮਾਜ ਨਿਰਮਾਣ ਦੇ ਯਤਨਾ ਵਿਚ ਬਹੁਤ ਵੱਡਾ ਯੋਗਦਾਨ ਦਿਤਾ ਹੈ।