ਹੁਣ ਪੁਲਾੜ ਵਿਚ ਭਾਰਤ ਦੀ ਸਫਲ ‘ਸਰਜੀਕਲ ਸਟ੍ਰਾਈਕ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ।

PM Narendar Modi

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਦੇ ਦੌਰਾਨ ਕਿਹਾ ਕਿ ਭਾਰਤ ਪੁਲਾੜ ਸ਼ਕਤੀ ਦੇ ਰੂਪ ਵਿਚ ਦੁਨੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਪ੍ਰਾਪਤੀ ਹਾਸਿਲ ਕਰ ਲਈ ਹੈ। ਭਾਰਤ ਨੇ ਅੱਜ ਆਪਣਾ ਨਾਂਅ ‘ਸਪੇਸ ਪਾਵਰ’ ਦੇ ਰੂਪ ਵਿਚ ਦਰਜ ਕਰ ਲਿਆ ਹੈ। ਹੁਣ ਤੱਕ ਅਮਰੀਕਾ, ਰੂਸ ਅਤੇ ਚੀਨ ਨੂੰ ਇਹ ਦਰਜਾ ਪ੍ਰਾਪਤ ਸੀ। ਉਹਨਾਂ ਨੇ ਕਿਹਾ ਕਿ ਇਹ ਦੇਸ਼ ਲਈ ਗੌਰਵ ਦੀ ਗੱਲ ਹੈ। ਇਸਦੀ ਸੂਚਨਾ ਪੀਐਮ ਮੋਦੀ ਨੇ ਖੁਦ ਪਹਿਲਾਂ ਆਪਣੇ ਟਵਿਟਰ ਹੈਂਡਲ ‘ਤੇ ਦਿੱਤੀ ਸੀ।

 


 

ਪੀਐਮ ਮੋਦੀ ਨੇ ਲਿਖਿਆ ਸੀ ਕਿ ਅੱਜ ਸਵੇਰੇ ਲਗਭਗ 11.45-12.00 ਵਜੇ ਦੇ ਵਿਚਕਾਰ ਉਹ ਇਕ ਮਹੱਤਵਪੂਰਨ ਸੰਦੇਸ਼ ਲੈ ਕੇ ਆ ਰਹੇ ਹਨ। ਪੀਐਮ ਮੋਦੀ ਨੇ ਦੱਸਿਆ ਕਿ ਪੁਲਾੜ ਵਿਚ LEO ਸੈਟੇਲਾਈਟ ਨੂੰ ਵਿਗਿਆਨੀਆਂ ਨੇ ਸਿਰਫ ਤਿੰਨ ਮਿੰਟ ਵਿਚ ਤਬਾਹ ਕਰ ਦਿੱਤਾ ਹੈ ਜੋ ਕਿ ਇਕ ਵੱਡੀ ਪ੍ਰਾਪਤੀ ਹੈ।