ਕਲਾਸਿਕ ਪਾਵਰਲਿਫਟਿੰਗ ਚੈਂਪਿਅਨਸ਼ਿਪ ਵਿਚ ਮੁਕਾਬਲਾ ਕਰਨ ਜਾ ਰਹੀ ਪਹਿਲੀ ਸਿੱਖ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੁਨੀਆਂ ਭਰ ਵਿਚ ਸਿੱਖਾਂ ਨੇ ਕਈ ਮਿਸਾਲਾਂ ਕਾਇਮ ਕੀਤੀਆਂ ਹਨ, ਚਾਹੇ ਉਹ ਖੇਡ ਜਗਤ ਵਿਚ ਹੋਵੇ ਜਾਂ ਫਿਰ ਵਿਦੇਸ਼ੀ ਫੌਜ ਵਿਚ।

Karenjeet Kaur Bains

ਸਿੱਖਾਂ ਨੇ ਅਪਣੇ ਹੁਨਰ ਨਾਲ ਪੂਰੀ ਕੌਮ ਨੂੰ ਕਿਵੇਂ ਮਾਣ ਮਹਿਸੂਸ ਕਰਵਾਇਆ ਹੈ, ਇਸ ਬਾਰੇ ਕੋਈ ਤਰਕ ਨਹੀਂ ਹੈ। ਸਿੱਖ ਹਮੇਸ਼ਾਂ ਹੀ ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਸਿੱਖ ਅਪਣੇ ਸੱਭਿਆਚਾਰ ਅਤੇ ਭਾਈਚਾਰੇ ਦੇ ਮਾਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਹਮੇਸ਼ਾਂ ਇਕ ਨਵੀਂ ਮਿਸਾਲ ਪੇਸ਼ ਕਰਦੇ ਹਨ। ਦੁਨੀਆਂ ਭਰ ਵਿਚ ਸਿੱਖਾਂ ਨੇ ਕਈ ਮਿਸਾਲਾਂ ਕਾਇਮ ਕੀਤੀਆਂ ਹਨ, ਚਾਹੇ ਉਹ ਖੇਡ ਜਗਤ ਵਿਚ ਹੋਵੇ ਜਾਂ ਫਿਰ ਵਿਦੇਸ਼ੀ ਫੌਜ ਵਿਚ।

ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਸਿੱਖ ਕਈ ਉਚ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ। ਕਰਨਜੀਤ ਕੌਰ ਬੈਂਸ ਵੀ ਅਜਿਹੇ ਸਿੱਖਾਂ ਵਿਚੋਂ ਇਕ ਹੈ। ਕਰਨਜੀਤ ਕੌਰ ਕਲਾਸਿਕ ਪਾਵਰਲਿਫਟਿੰਗ ਚੈਂਪਿਅਨਸ਼ਿਪ ਵਿਚ ਮੁਕਾਬਲਾ ਕਰਨ ਵਾਲੀ ਪਹਿਲੀ ਸਿੱਖ ਔਰਤ ਬਣਨ ਜਾ ਰਹੀ ਹੈ। ਕਰਨਜੀਤ ਕੌਰ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਲਈ ਜੂਨ ਵਿਚ ਸਵਿਡਨ ਵਿਖੇ ਹੋਣ ਜਾ ਰਹੀ ਵਿਸ਼ਵ ਕਲਾਸਿਕ ਪਾਵਰਲਿਫਟਿੰਗ ਚੈਂਪਿਅਨਸ਼ਿਪ ਵਿਚ ਭਾਗ ਲੈਣ ਜਾ ਰਹੀ ਹੈ।

22 ਸਾਲਾ ਕਰਨਜੀਤ ਕੌਰ ਪਾਵਰਲਿਫਟਿੰਗ ਵਿਚ ਬ੍ਰਿਟੇਨ ਲਈ ਖੇਡਣ ਵਾਲੀ ਪਹਿਲੀ ਸਿੱਖ ਔਰਤ ਹੈ। ਕਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਅਪਣੀ ਵਿਰਾਸਤ, ਭਾਈਚਾਰੇ ਅਤੇ ਜੜ੍ਹਾਂ ‘ਤੇ ਮਾਣ ਹੈ। ਉਸਨੇ ਕਿਹਾ ਕਿ ਉਹ ਬੰਦ ਦਰਵਾਜ਼ਿਆਂ ਨੂੰ ਹੋਰ ਲੋਕਾਂ ਲਈ ਖੋਲਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਜਾਣਦੀ ਹੈ ਕਿ ਉਹ ਪਹਿਲੀ ਸਿੱਖ ਔਰਤ ਹੈ ਜੋ ਅਜਿਹਾ ਕਰਨ ਜਾ ਰਹੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਉਹ ਆਖਰੀ ਹੋਵੇ।

ਕਰਨਜੀਤ ਦੇ ਪਿਤਾ ਕੁਲਦੀਪ ਸਿੰਘ ਵੀ ਪਾਵਰਲਿਫਟਰ ਸਨ। ਉਹਨਾਂ ਨੇ ਬਚਪਨ ਤੋਂ ਹੀ ਕਰਨਜੀਤ ਨੂੰ ਇਸਦੀ ਸਿਖਲਾਈ ਦਿੱਤੀ ਅਤੇ ਹੌਸਲਾ ਦਿੱਤਾ ਹੈ। ਕੁਲਦੀਪ ਸਿੰਘ ਹੀ ਕਰਨਜੀਤ ਕੌਰ ਦੇ ਕੋਚ ਹਨ। ਕਰਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਅਪਣੇ ਪਿਤਾ ਦੀ ਮਿਹਨਤ ਸਦਕਾ ਹੀ ਇਥੇ ਤੱਕ ਪਹੁੰਚੀ ਹੈ।