ਅਰੁਣ ਜੇਤਲੀ ਦੇ ਸਸਕਾਰ ਦੀ ਭੀੜ 'ਚ ਚੋਰਾਂ ਨੇ ਚੁੱਕਿਆ ਫਾਇਦਾ, 11 ਲੋਕਾਂ ਦੇ ਫੋਨ ਚੋਰੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਬੀਤੇ ਸ਼ਨੀਵਾਰ ਦਿੱਲੀ 'ਚ ਨਿਗਮ ਬੋਧਘਾਟ 'ਤੇ ਭਾਜਪਾ

Babul Supriyo Among 11 Whose Phones Stolen At Arun Jaitley's Funeral

ਨਵੀਂ ਦਿੱਲੀ : ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਬੀਤੇ ਸ਼ਨੀਵਾਰ ਦਿੱਲੀ 'ਚ ਨਿਗਮ ਬੋਧਘਾਟ 'ਤੇ ਭਾਜਪਾ ਦੇ ਸੀਨੀਅਤ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸੰਸਕਾਰ ਚੱਲ ਰਿਹਾ ਸੀ। ਉਸ ਸਮੇਂ ਕੁਝ ਚੋਰ ਨੇਤਾਵਾਂ ਸਮੇਤ ਕੁਝ ਲੋਕਾਂ ਦੇ ਫੋਨ ਗਾਇਬ ਕਰਨ 'ਚ ਲੱਗੇ ਸਨ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦੇ ਫੋਨ ਜੇਤਲੀ ਦੇ ਅੰਤਿਮ ਸੰਸਕਾਰ ਦੌਰਾਨ ਚੋਰੀ ਹੋ ਗਏ। ਅਜਿਹੇ ਭੱਜ-ਦੌੜ ਵਾਲੇ ਮਾਹੌਲ ’ਚ ਚੋਰਾਂ ਨੇ ਆਪਣਾ ਕੰਮ ਕਰ ਲਿਆ ਅਤੇ ਸਾਰਿਆਂ ਦੇ ਫੋਨ ਲੈ ਕੇ ਚੱਲਦੇ ਬਣੇ।

ਤਿਜਾਰਾਵਾਲਾ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਦੱਸਿਆ ਕਿ ਅਸੀਂ ਸਾਰੇ ਅੰਤਿਮ ਸੰਸਕਾਰ ’ਚ ਕੰਮ ਕਰਨ ’ਚ ਰੁਝੇ ਸੀ, ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਸਮੇਤ 11 ਲੋਕਾਂ ਦੇ ਫੋਨ ਚੋਰੀ ਹੋ ਗਏ। ਤਿਜਾਰਾਵਾਲਾ ਨੇ ਸੋਮਵਾਰ ਨੂੰ ਇਕ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇਫੋਨ ਚੋਰੀ ਹੋਣ ਤੋਂ ਬਾਅਦ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਇਹ ਸਾਰੇ ਮੋਬਾਇਲ ਫੋਨ ਉਦੋਂ ਚੋਰੀ ਹੋਏ, ਜਦੋਂ ਅੰਤਿਮ ਸੰਸਕਾਰ ਦੌਰਾਨ ਸੁਰੱਖਿਆ ਵਿਵਸਥਾ ਬਹੁਤ ਸਖਤ ਸੀ।

ਦਿੱਲੀ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ
ਜ਼ਿਕਰਯੋਗ ਹੈ ਕਿ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਦੌਰਾਨ ਨਿਗਮਬੋਧ ਘਾਟ ’ਤੇ ਕਈ ਵੀ.ਵੀ.ਆਈ.ਪੀ. ਨੇਤਾਵਾਂ ਸਮੇਤ ਕਈ ਦਿੱਗਜ ਨੇਤਾ ਆਏ ਹੋਏ ਸਨ। ਅਜਿਹੇ ’ਚ ਉੱਥੇ ਦੀ ਸੁਰੱਖਿਆ ਸਖਤ ਸੀ। ਇੰਨੀ ਸੁਰੱਖਿਆ ਦੇ ਬਾਵਜੂਦ ਇਨ੍ਹਾਂ ਵੀ.ਆਈ.ਪੀ. ਲੋਕਾਂ ਦੇ ਫੋਨ ਚੋਰੀ ਹੋਣ ਨਾਲ ਦਿੱਲੀ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।