ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪਿਛਲੇ ਸਾਲ ਹੀ ਵਿਦੇਸ਼ ਗਿਆ ਸੀ ਗਗਨਦੀਪ ਸਿੰਘ 

Gagandeep Singh (file photo)

ਬਠਿੰਡਾ  : ਉਚੇਰੀ ਪੜ੍ਹਾਈ ਜਾਂ ਰੋਜ਼ੀ ਰੋਟੀ ਖਾਤਰ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜੁਆਨ ਮੁੰਡੇ-ਕੁੜੀਆਂ ਵਿਦੇਸ਼ਾਂ ਵਿਚ ਜਾਂਦੇ ਹਨ। ਕਈ ਵਾਰ ਵਿਦੇਸ਼ ਦੀ ਧਰਤੀ ਤੋਂ ਅਤਿ ਦੁਖਦਾਈ ਖ਼ਬਰਾਂ ਮਿਲਦੀਆਂ ਹਨ। ਅਜਿਹੀ ਹੀ ਇਕ ਖ਼ਬਰ ਕੈਨੇਡਾ ਤੋਂ ਮਿਲੀ ਹੈ ਜਿਥੇ ਉੱਚ ਵਿਦਿਆ ਹਾਸਲ ਕਰਨ ਲਈ ਗਏ ਪੰਜਾਬੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਪਾਬੰਦੀ ਦੇ ਬਾਵਜੂਦ ਚੰਡੀਗੜ੍ਹ 'ਚ ਪੈਦਾ ਹੋ ਰਿਹਾ ਰੋਜ਼ਾਨਾ ਔਸਤਨ 35 ਟਨ ਪਲਾਸਟਿਕ ਕੂੜਾ 

ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਮਰ ਸਿੰਘ ਮੋਦਨ ਵਜੋਂ ਹੋਈ ਹੈ। ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਨਾਲ ਸਬੰਧਤ ਨੌਜੁਆਨ ਗਗਨਦੀਪ ਸਿੰਘ ਮਹਿਜ਼ 22 ਵਰ੍ਹਿਆਂ ਦਾ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪਿਛਲੇ ਸਾਲ 8 ਅਗਸਤ ਨੂੰ ਹੀ ਕੈਨੇਡਾ ਗਿਆ ਸੀ। 

ਇਹ ਵੀ ਪੜ੍ਹੋ: ਮਨੀਪੁਰ ਦੇ ਲੋਕਾਂ ਦਾ ਦੇਸ਼ ਦੇ ਲੋਕਤੰਤਰ ਉਤੇ ਭਰੋਸਾ ਡਗਮਗਾ ਕਿਉਂ ਰਿਹਾ ਹੈ?  

ਪ੍ਰਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਗਗਨਦੀਪ ਸਿੰਘ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਸਿਹਤ ਵਿਚ ਸੁਧਾਰ ਵੀ ਹੋ ਗਿਆ ਸੀ ਪਰ ਦੋ ਦਿਨ ਬਾਅਦ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਚਲੀ ਗਈ ਹੈ। 

ਪੁੱਤਰ ਦੀ ਮੌਤ ਨਾਲ ਪਰਵਾਰ ਵਿਚ ਗ਼ਮ ਦਾ ਆਲਮ ਹੈ। ਉਧਰ ਗਗਨਦੀਪ ਸਿੰਘ ਦੀ ਦੇਹ ਕੈਨੇਡਾ ਤੋਂ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਉਮੀਦ ਹੈ ਕਿ ਤਕਰੀਬਨ ਹਫ਼ਤੇ ਬਾਅਦ ਦੇਹ ਭਾਰਤ ਪਹੁੰਚ ਜਾਵੇਗੀ।