ਅਮਰੀਕਾ ‘ਚ ਭੁੱਖਣ-ਭਾਣੇ ਸੌਣ ਵਾਲੇ ਕਾਮਿਆਂ ਦਾ ਸਿੱਖ ਭਾਈਚਾਰੇ ਨੇ ਭਰਿਆ ਢਿੱਡ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਦੁਨੀਆ ਵਿਚ ਹਰ ਜਗ੍ਹਾਂ ਉਤੇ ਕੁਝ ਨਾ ਕੁਝ ਵੱਖਰਾ ਹੀ ਕਰਦੇ....

USA Shutdown

ਵਾਸ਼ਿੰਗਟਨ : ਸਿੱਖ ਦੁਨੀਆ ਵਿਚ ਹਰ ਜਗ੍ਹਾਂ ਉਤੇ ਕੁਝ ਨਾ ਕੁਝ ਵੱਖਰਾ ਹੀ ਕਰਦੇ ਹਨ। ਅਮਰੀਕਾ ਦੇ ਸੂਬੇ ਇੰਡੀਆਨਾ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਬਿਨਾਂ ਤਨਖਾਹ ਦੇ ਕੰਮ ਕਰਨ ਵਾਲੇ ਅਮਰੀਕੀ ਕਾਮਿਆਂ ਨੂੰ ਗਿਫਟ ਕਾਰਡ ਦਿਤੇ ਅਤੇ ਲੰਗਰ ਛਕਾਇਆ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨੀਸਟ੍ਰੇਸ਼ਨ ਦੇ ਅਧਿਕਾਰੀਆਂ ਲਈ ਇਹ ਨਿਸ਼ਕਾਮ ਸੇਵਾ ਕੀਤੀ ਗਈ। ਮੀਡੀਆ ਨੂੰ ਦੱਸਿਆ ਕਿ ਸਿੱਖ ਭਾਈਚਾਰੇ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ ਹੈ ਅਤੇ ਉਹ ਉਨ੍ਹਾਂ ਦੇ ਦਿਲੋਂ ਧੰਨਵਾਦੀ ਹਨ।

ਉਨ੍ਹਾਂ ਦੱਸਿਆ ਕਿ ਬਿਨਾਂ ਤਨਖਾਹ ਦੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਮੁਸ਼ਕਲ ਨਾਲ ਅਪਣਾ ਗੁਜ਼ਾਰਾ ਕਰਦੇ ਰਹੇ ਅਤੇ ਸਿੱਖ ਭਾਈਚਾਰੇ ਨੇ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ। ਜੋ ਕਿ ਬਹੁਤ ਵਧਿਆ ਕੰਮ ਹੈ। ਸੋਮਵਾਰ ਨੂੰ ਸ਼ਟਡਾਊਨ ਖਤਮ ਹੋ ਗਿਆ ਹੈ ਅਤੇ ਅਧਿਕਾਰੀਆਂ ਨੂੰ ਅਪਣੀਆਂ ਤਨਖਾਹਾਂ ਮਿਲਣ ਦੀ ਆਸ ਹੈ। ਦੱਸ ਦਈਏ ਕਿ ਸਿੱਖ ਭਾਈਚਾਰਾ ਹਰੇਕ ਮਦਦਗਾਰ ਦੀ ਬਾਂਹ ਫੜਦਾ ਹੈ।

ਸਿੱਖ ਭਾਈਚਾਰੇ ਵਲੋਂ ਹਮੇਸ਼ਾ ਤੋਂ ਹੀ ਅਜਿਹੇ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਪਰ ਅਮਰੀਕਾ ਉਤੇ 2001 ਵਿਚ ਹੋਏ ਹਮਲੇ ਮਗਰੋਂ ਉਨ੍ਹਾਂ ਨੂੰ ਗਲਤ ਸਮਝਿਆ ਗਿਆ ਸੀ। ਉਸ ਮਗਰੋਂ ਭਾਈਚਾਰੇ ਨੇ ਹੋਰ ਵੀ ਉਤਸ਼ਾਹ ਨਾਲ ਭਲਾਈ ਦੇ ਕੰਮ ਕਰਨੇ ਸ਼ੁਰੂ ਕਰ ਦਿਤੇ ਅਤੇ ਹੁਣ ਅਮਰੀਕੀ ਲੋਕ ਹੌਲੀ-ਹੌਲੀ ਇਸ ਗੱਲ ਨੂੰ ਸਮਝ ਰਹੇ ਹਨ ਕਿ ਸਿੱਖ ਭਾਈਚਾਰਾ ਮਨੁੱਖੀ ਭਲਾਈ ਲਈ ਕੰਮ ਕਰਦਾ ਹੈ।