RNC ਚੇਅਰਮੈਨ ਅਹੁਦੇ ਦੀ ਚੋਣ ਵਿਚ ਰੋਨਾ ਮੈਕਡੈਨੀਅਲ ਤੋਂ ਹਾਰੀ ਭਾਰਤੀ-ਅਮਰੀਕੀ ਪ੍ਰਸਿੱਧ ਅਟਾਰਨੀ ਹਰਮੀਤ ਕੌਰ
ਰੋਨਾ ਨੂੰ 111 ਜਦਕਿ ਹਰਮੀਤ ਕੌਰ ਨੂੰ ਮਿਲੀਆਂ ਸਿਰਫ਼ 51 ਵੋਟਾਂ
Ronna McDaniel, Harmeet Kaur
ਦਨਾ ਪੁਆਇੰਟ (ਅਮਰੀਕਾ) : ਭਾਰਤੀ-ਅਮਰੀਕੀ ਪ੍ਰਸਿੱਧ ਅਟਾਰਨੀ ਹਰਮੀਤ ਕੌਰ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਨਹੀਂ ਜਿੱਤ ਸਕੀ। ਸ਼ੁਕਰਵਾਰ ਨੂੰ ਹੋਏ ਇਸ ਹਾਈ-ਪ੍ਰੋਫ਼ਾਈਲ ਚੋਣ ਵਿਚ ਰੋਨਾ ਮੈਕਡੈਨੀਅਲ ਨੂੰ ਇਕ ਵਾਰ ਫਿਰ ਆਰਐਨਸੀ ਦੀ ਚੇਅਰ ਵਜੋਂ ਚੁਣਿਆ ਗਿਆ।
ਗੁਪਤ ਵੋਟਿੰਗ ਰਾਹੀਂ ਹੋਈ ਚੋਣ ਵਿਚ ਉਨ੍ਹਾਂ ਨੂੰ 111 ਵੋਟਾਂ ਮਿਲੀਆਂ, ਜਦੋਂ ਕਿ ਹਰਮੀਤ ਕੌਰ ਨੂੰ 51 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਮਾਈਪਾਈਲੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਾਈਕ ਲਿੰਡੇਲ ਨੂੰ ਚਾਰ ਵੋਟਾਂ ਨਾਲ ਸੰਤੁਸ਼ਟੀ ਕਰਨੀ ਪਈ।