ਬ੍ਰਿਟੇਨ 'ਚ ਹੁਣ ਸਿੱਖ ਰੱਖ ਸਕਣਗੇ ਵੱਡੀ ਕ੍ਰਿਪਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟੇਨ ਵਿਚ ਵਸਦੇ ਸਿੱਖਾਂ ਲਈ ਵੱਡੀ ਖ਼ਬਰ ਆਈ ਹੈ, ਕਿਉਂਕਿ ਇਥੋਂ ਦੀ ਸਰਕਾਰ ਨੇ ਸਿੱਖਾਂ ਦੇ ਹੱਕ ਵਿਚ ਇਕ ਵੱਡਾ ਫੈਸਲਾ ਸੁਣਾਇਆ ਹੈ।

Sikhs in Britain will be able to keep kirpans

ਬ੍ਰਿਟੇਨ: ਬ੍ਰਿਟੇਨ ਵਿਚ ਵਸਦੇ ਸਿੱਖਾਂ ਲਈ ਵੱਡੀ ਖ਼ਬਰ ਆਈ ਹੈ, ਕਿਉਂਕਿ ਇਥੋਂ ਦੀ ਸਰਕਾਰ ਨੇ ਸਿੱਖਾਂ ਦੇ ਹੱਕ ਵਿਚ ਇਕ ਵੱਡਾ ਫੈਸਲਾ ਸੁਣਾਇਆ ਹੈ। ਜਿਸ ਨਾਲ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਨਵੇਂ ਹਥਿਆਰ ਬਿਲ ਵਿਚ ਸੋਧ ਕਰਦਿਆਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਦਾ ਖ਼ਿਆਲ ਰੱਖਿਆ ਗਿਆ ਹੈ।

ਜਿਸ ਤਹਿਤ ਹੁਣ ਬ੍ਰਿਟੇਨ ਵਿਚ ਸਿੱਖ ਸਮਾਜ ਦੇ ਲੋਕ ਬਿਨਾਂ ਕਿਸੇ ਡਰ ਦੇ ਵੱਡੀ ਕ੍ਰਿਪਾਨ ਧਾਰਨ ਕਰ ਸਕਣਗੇ ਅਤੇ ਧਾਰਮਿਕ ਸਮਾਗਮਾਂ ਦੌਰਾਨ ਤਲਵਾਰਾਂ ਤੋਹਫ਼ੇ ਵਜੋਂ ਭੇਂਟ ਕਰਨਾ ਵੀ ਜਾਰੀ ਰੱਖ ਸਕਣਗੇ। ਬ੍ਰਿਟੇਨ ਸੰਸਦ ਨੇ ਬਿਲ ਵਿਚ ਸੋਧ ਕਰਕੇ ਇਹ ਯਕੀਨੀ ਕੀਤਾ ਕਿ ਇਹ ਬ੍ਰਿਟਿਸ਼ ਸਿੱਖ ਸਮਾਜ ਦੇ ਹਥਿਆਰ ਰੱਖਣ ਦੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰੇਗਾ।

ਜਾਣਕਾਰੀ ਅਨੁਸਾਰ ਨਵੇਂ ਬਿਲ ਵਿਚ ਜਨਤਕ ਰੂਪ ਨਾਲ ਹਮਲਾਵਰ ਹਥਿਆਰ ਰੱਖਣਾ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਹੋਵੇਗਾ। ਇਹ ਸੋਧ ਬਲੇਡ ਅਤੇ ਘਾਤਕ ਉਤਪਾਦਾਂ ਦੀ ਆਨਲਾਈਨ ਵਿਕਰੀ 'ਤੇ ਵੀ ਪਾਬੰਦੀ ਲਗਾਉਂਦਾ ਹੈ, ਬਿਲ ਦਾ ਟੀਚਾ ਦੇਸ਼ ਵਿਚ ਚਾਕੂ ਅਤੇ ਐਸਿਡ ਨਾਲ ਸਬੰਧਤ ਹਮਲਿਆਂ ਨੂੰ ਰੋਕਣਾ ਹੈ, ਜੋ ਹਾਲ ਦੇ ਦਿਨਾਂ ਵਿਚ ਕਾਫ਼ੀ ਵਧ ਗਏ ਹਨ।

ਯੂਕੇ ਗ੍ਰਹਿ ਦਫ਼ਤਰ ਦੇ ਇਕ ਬੁਲਾਰੇ ਦੇ ਅਨੁਸਾਰ ਉਨ੍ਹਾਂ ਨੇ ਕ੍ਰਿਪਾਨ ਦੇ ਮੁੱਦੇ 'ਤੇ ਸਿੱਖ ਸਮਾਜ ਦੇ ਨਾਲ ਮਿਲ ਕੇ ਕੰਮ ਕੀਤਾ, ਸੋਧ ਵਿਚ ਯਕੀਨੀ ਕਰ ਦਿਤਾ ਗਿਆ ਹੈ ਕਿ ਧਾਰਮਿਕ ਸਪਲਾਈ ਦੇ ਲਈ ਕ੍ਰਿਪਾਨ ਦੀ ਵਿਕਰੀ ਨਹੀਂ ਰੁਕੇਗੀ। ਬ੍ਰਿਟਿਸ਼ ਸਿੱਖਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਸੰਸਦੀ ਸਮੂਹ ਨੇ ਹਾਲ ਦੇ ਹਫ਼ਤਿਆਂ ਵਿਚ ਯੂਕੇ ਹੋਮ ਆਫ਼ਿਸ ਵਿਚ ਵਫ਼ਦ ਦੀ ਅਗਵਾਈ ਕੀਤੀ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਨਵਾਂ ਕਾਨੂੰਨ ਬਣਨ 'ਤੇ ਕ੍ਰਿਪਾਨ ਰੱਖੀ ਜਾ ਸਕੇ।

ਸਿੱਖ ਫੈਡਰੇਸ਼ਨ ਯੂਕੇ ਦੇ ਅਮਰੀਕ ਸਿੰਘ ਵਲੋਂ ਇਸ ਦੇ ਲਈ ਬ੍ਰਿਟੇਨ ਸਰਕਾਰ ਦਾ ਧੰਨਵਾਦ ਕੀਤਾ ਗਿਆ। ਸਿੱਖ ਜਥੇਬੰਦੀਆਂ ਵਲੋਂ ਇਸ ਫ਼ੈਸਲੇ ਨੂੰ ਸਿੱਖਾਂ ਦੀ ਜਿੱਤ ਕਰਾਰ ਦਿਤਾ ਜਾ ਰਿਹਾ ਹੈ ਅਤੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।