ਕੈਨੇਡਾ ਵਿਚ ਮੰਤਰੀ ਬਣੀ ਪੰਜਾਬ ਦੀ ਨੀਨਾ ਤਾਂਗੜੀ, ਓਨਟਾਰੀਓ ’ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ।

Nina Tangri of Punjab became a minister in Canada



ਜਲੰਧਰ: ਪੰਜਾਬ ਦੀ ਨੀਨਾ ਤਾਂਗੜੀ ਨੇ ਕੈਨੇਡਾ ਵਿਚ ਮੰਤਰੀ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਬਿਲਗਾ ਨਾਲ ਸਬੰਧ ਰੱਖਣ ਵਾਲੀ ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ਨੇ ਕੈਨੇਡਾ ਦੇ ਓਨਟਾਰੀਓ 'ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ।

ਇਹ ਵੀ ਪੜ੍ਹੋ: ਛੇੜਛਾੜ ਦੇ ਮਾਮਲੇ ’ਚ ਸਾਬਕਾ ਵਿਧਾਇਕ ਜਸਜੀਤ ਬੰਨੀ ਦੋਸ਼ੀ ਕਰਾਰ, ਸਜ਼ਾ ਦੇਣ ਦੀ ਬਜਾਏ ਅਦਾਲਤ ਨੇ ਦਿੱਤਾ ਸੁਧਰਨ ਦਾ ਮੌਕਾ

ਆਪਣੀ ਪਹਿਲੀ ਇੰਟਰਵਿਊ ਵਿਚ ਨੀਨਾ ਤੰਗਡੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ ਲਈ ਕੰਮ ਕਰੇਗੀ ਜੋ ਪਹਿਲੀ ਵਾਰ ਕੈਨੇਡਾ ਵਿਚ ਘਰ ਖਰੀਦਣਾ ਚਾਹੁੰਦੇ ਹਨ ਜਾਂ ਪੜ੍ਹਾਈ ਲਈ ਇੱਥੇ ਆਏ ਹਨ ਅਤੇ ਘਰ ਖਰੀਦਣਾ ਚਾਹੁੰਦੇ ਹਨ। ਜੂਨ 2021 ਤੋਂ ਜੂਨ 2022 ਤੱਕ ਉਹਨਾਂ ਨੇ ਸਮਾਲ ਬਿਜ਼ਨਸ ਐਂਡ ਰੇਡ ਟੇਪ ਰਿਡਕਸ਼ਨ ਮੰਤਰਾਲਾ ਸੰਭਾਲਿਆ ਸੀ।

ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਕੈਨੇਡਾ ਦੇ ਕਾਲਜਾਂ ’ਚ ਲਾਗੂ ਹੋਣਗੇ ਨਵੇਂ ਨਿਯਮ

ਨੀਨਾ ਤਾਂਗੜੀ ਨੂੰ 2018 ਵਿਚ ਮਿਸੀਸਾਗਾ ਸਟੀਟਸਵਿਲੇ ਓਨਟਾਰੀਓ ਲਈ ਐਮਪੀਪੀ ਚੁਣਿਆ ਗਿਆ ਸੀ। ਮੂਲ ਰੂਪ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਉਹਨਾਂ ਦਾ ਵਿਆਹ ਇੰਗਲੈਂਡ ਵਿਚ ਹੋਇਆ ਪਰ ਬਾਅਦ ਵਿਚ ਉਹਨਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ।