ਅਫਗਾਨਿਸਤਾਨ 'ਚ ਗਵਰਨਰ ਦੇ ਘਰ ਦੀ ਕੰਧ 'ਤੇ ਬਣਾਈ ਬੰਬ ਧਮਾਕੇ ਮ੍ਰਿਤਕ ਸਿੱਖ ਦੀ ਪੇਂਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ 13 ਪ੍ਰਮੁੱਖ ਸਿੱਖ ਨੇਤਾਵਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ ਸੀ

Kabul artists hit back with mural at terrorists who killed Sikhs

ਅਫ਼ਗਾਨਿਸਤਾਨ, 1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ 13 ਪ੍ਰਮੁੱਖ ਸਿੱਖ ਨੇਤਾਵਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਾਬੁਲ ਵਿਚ ਸਥਾਨਕ ਕਲਾਕਾਰਾਂ ਦਾ ਇਕ ਗੁੱਟ ਉਨ੍ਹਾਂ ਮਾਰੇ ਗਏ ਸਿੱਖਾਂ ਸਮੇਤ ਬਾਕੀ ਲੋਕਾਂ ਨੂੰ ਇਕ ਪੇਂਟਿੰਗ ਦੇ ਜ਼ਰੀਏ ਸ਼ਰਧਾਂਜਲੀ ਦੇ ਰਿਹਾ ਹੈ। ਮ੍ਰਿਤਕਾਂ ਵਿਚ ਪ੍ਰਮੁੱਖ ਸਿੱਖ ਆਗੂ ਅਤੇ ਸਮਾਜ ਸੇਵਕ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਲ ਸਨ ਜੋ ਅਫਗਾਨਿਸਤਾਨ ਵਿਚ ਸੰਸਦੀ ਚੋਣ ਲਈ ਘੱਟ ਗਿਣਤੀ ਦੀ ਅਗਵਾਈ ਕਰਦੇ ਸਨ।

ਹਿੰਦੂ ਅਤੇ ਸਿੱਖ ਇੱਥੇ ਮੁਸਲਿਮ ਭਾਈਚਾਰੇ ਨਾਲ ਮੇਲ-ਜੋਲ ਰੱਖਦੇ ਹਨ ਅਤੇ ਕਾਰੋਬਾਰਾਂ ਨਾਲ ਵਪਾਰ ਕਰਦੇ ਹਨ। ਪਿਛਲੇ ਹਫ਼ਤੇ ਕਾਬੁਲ ਦੇ ਸੇਡੇਰਾਤ ਚੌਂਕ ਵਿਚ ਇੱਕ ਹੋਰ ਚਿੱਤਰ ਬਣਾਇਆ ਗਿਆ, ਆਰਟਲੌਰਡਜ਼ ਨੇ ਦਿਲ ਤੇ ਪੱਟੀ ਬੰਨ੍ਹੇ ਹੋਏ ਅਤੇ ਵਗ ਰਹੇ ਖੂਨ ਵਾਲੇ ਅਫਗਾਨਿਸਤਾਨ ਨੂੰ ਦਰਸਾਇਆ ਹੈ ਅਤੇ ਸੁਨੇਹਾ ਦਿੱਤਾ ਕਿ ਇਸ ਜ਼ਖਮੀ ਮਾਤਭੂਮੀ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਾਬੁਲ ਵਿਚ ਭਾਰਤੀ ਦੂਤਘਰ ਦੇ ਬਾਹਰ ਮਹਾਤਮਾ ਗਾਂਧੀ ਦਾ ਵੀ ਇਕ ਚਿੱਤਰ ਪੇਂਟ ਕੀਤਾ ਸੀ।