ਬਾਂਦਰਾ ਨੇ ਸੁੱਟਿਆ ਬੰਬਾਂ ਨਾਲ ਭਰਿਆ ਬੈਗ, ਧਮਾਕੇ 'ਚ ਤਿੰਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਬਾਂਦਰਾਂ ਵਲੋਂ ਸੂਤਲੀ ਬੰਬ ਸੁੱਟਣ ਨਾਲ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਅਸਲ ਫਤਿਹਪੁਰ ...

Monkeys

ਫਤਿਹਪੁਰ : ਉਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਬਾਂਦਰਾਂ ਵਲੋਂ ਸੂਤਲੀ ਬੰਬ ਸੁੱਟਣ ਨਾਲ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਅਸਲ ਫਤਿਹਪੁਰ ਦੇ ਮਨੂ ਦਾ ਪੁਰਵਾ ਇਲਾਕੇ ਵਿਚ ਬਾਂਦਰਾਂ ਨੇ ਸੂਤਲੀ ਬੰਬ ਨਾਲ ਭਰਿਆ ਬੈਗ ਸੁੱਟ ਦਿਤਾ, ਜਿਸ ਕਾਰਨ ਉਥੇ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਇਕ ਬੱਚੇ ਸਮੇਤ 3 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਥੇ ਬੰਬ ਡਿਗਦੇ ਸਾਰ ਹੀ ਵੱਡਾ ਧਮਾਕਾ ਹੋਇਆ ਅਤੇ ਦਾਦਾ-ਪੋਤੇ ਤੋਂ ਇਲਾਵਾ ਇਕ ਸੜਕ ਜਾਂਦਾ ਰਾਹਗੀਰ ਵੀ ਇਸ ਵਿਚ ਗੰਭੀਰ ਜ਼ਖ਼ਮੀ ਹੋ ਗਿਆ।