ਬਿਨਾਂ ਜਾਂਚ ਦੇ ਦਵਾਈ ਲਿਖਣਾ ਅਪਰਾਧਿਕ ਲਾਪ੍ਰਵਾਹੀ : ਬੰਬੇ ਹਾਈਕੋਰਟ
ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬਿਨਾਂ ਜਾਂਚ ਦੇ ਮਰੀਜ਼ਾਂ ਨੂੰ ਦਵਾਈ ਲਿਖਣਾ ਅਪਰਾਧਿਕ ਲਾਪ੍ਰਵਾਹੀ ਵਾਂਗ ਹੈ। ਅਦਾਲਤ ਨੇ ਇਕ ਔਰਤ ਮਰੀਜ਼ ਦੀ ਮੌਤ ਦੇ ਲਈ ਮਾਮਲੇ...
ਮੁੰਬਈ : ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬਿਨਾਂ ਜਾਂਚ ਦੇ ਮਰੀਜ਼ਾਂ ਨੂੰ ਦਵਾਈ ਲਿਖਣਾ ਅਪਰਾਧਿਕ ਲਾਪ੍ਰਵਾਹੀ ਵਾਂਗ ਹੈ। ਅਦਾਲਤ ਨੇ ਇਕ ਔਰਤ ਮਰੀਜ਼ ਦੀ ਮੌਤ ਦੇ ਲਈ ਮਾਮਲੇ ਦਾ ਸਾਹਮਣਾ ਕਰ ਰਹੇ ਇਕ ਡਾਕਟਰ ਜੋੜੇ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। ਜਸਟਿਸ ਸਾਧਨਾ ਜਾਧਵ ਨੇ ਇਸਤਰੀ ਰੋਗ ਮਾਹਿਰ ਡਾਕਟਰ ਜੋੜੇ ਦੀਪਾ ਅਤੇ ਸੰਜੀਪ ਪਾਵਸਕਰ ਵਲੋਂ ਦਾਖਲ ਅਗਾਊਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਦੌਰਾਨ ਇਹ ਗੱਲਾਂ ਆਖੀਆਂ ਹਨ।
ਹਾਲਾਂਕਿ ਅਦਾਲਤ ਨੇ ਕਿਹਾ ਕਿ ਅਰਜ਼ੀਕਰਤਾ ਨੇ ਲਾਪ੍ਰਵਾਹੀ ਦੇ ਨਾਲ ਇਹ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਪਹਿਲਾਂ ਨਤੀਜੇ ਦੀ ਵੀ ਚਿੰਤਾ ਨਹੀਂ ਕੀਤੀ। ਜਸਟਿਸ ਜਾਧਵ ਨੇ ਕਿਹਾ ਕਿ ਜਾਂਚ ਵਿਚ ਕੀਤੀ ਗਈ ਗੜਬੜੀ ਨੂੰ ਲਾਪ੍ਰਵਾਹੀ ਕਿਹਾ ਜਾ ਸਕਦਾ ਹੈ ਅਤੇ ਇਹ ਧਾਰਾ 304 ਏ ਦੇ ਦਾਇਰੇ ਵਿਚ ਆਉਂਦਾ ਹੈ। ਇਹ ਬਿਨਾਂ ਜਾਂਚ ਦੇ ਦਵਾਈ ਲਿਖਣ ਦਾ ਮਾਮਲਾ ਹੈ, ਇਸ ਲਈ ਅਪਰਾਧਿਕ ਲਾਪ੍ਰਵਾਹੀ ਹੈ।