ਕਾਰ ਅੰਦਰ ਨਸ਼ੇ ਦੀ ਹਾਲਤ ਵਿਚ ਪ੍ਰੇਮੀ ਦੀ ਹਰਕਤ ਤੋਂ ਖਿਝੀ ਪ੍ਰੇਮਿਕਾ, ਬੁਲਾਈ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇੱਕ ਸ਼ਖਸ ਦਾ ਜਨਮਦਿਨ ਉਸ ਸਮੇਂ ਇਕ ਡਰਾਉਣੇ ਸੁਪਨੇ ਵਿਚ ਬਦਲ ਗਿਆ

Girlfriend gets Punjab-origin man arrested for drunk driving in UK

ਚੰਡੀਗੜ੍ਹ, ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇੱਕ ਸ਼ਖਸ ਦਾ ਜਨਮਦਿਨ ਉਸ ਸਮੇਂ ਇਕ ਡਰਾਉਣੇ ਸੁਪਨੇ ਵਿਚ ਬਦਲ ਗਿਆ ਜਦੋਂ ਉਸ ਦੀ ਪ੍ਰੇਮਿਕਾ ਨੇ ਪੁਲਿਸ ਬੁਲਾਕੇ ਉਸ ਦੇ ਖਿਲਾਫ ਹੀ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਰਿਪੋਰਟ ਦਰਜ ਕਰਵਾ ਦਿੱਤੀ। ਦੱਸ ਦਈਏ ਕਿ ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਰਿਸ਼ਤੇ ਦਾ ਅੰਤ ਹੋ ਗਿਆ।

ਦੱਸਿਆ ਜਾਂਦਾ ਹੈ ਕਿ ਕਮਲਜੀਤ ਸਗੂ ਆਪਣੀ ਪ੍ਰੇਮਿਕਾ ਦੇ ਨਾਲ 18 ਜੂਨ ਨੂੰ ਅਪਣਾ 44ਵਾਂ ਜਨਮ ਦਿਨ ਮਨਾਉਣ ਲਈ ਨਿਕਲਿਆ ਸੀ। ਲਾਂਗਬੇਂਟਨ ਵਿਚ ਆਪਣੇ ਘਰ ਨੂੰ ਵਾਪਿਸ ਆਉਂਦੇ ਸਮੇਂ ਕਮਲਜੀਤ ਦੀ ਅਪਣੀ ਪ੍ਰੇਮਿਕਾ ਨਾਲ ਲੜਾਈ ਹੋ ਗਈ। ਲੜਾਈ ਤੋਂ ਬਾਅਦ ਕਮਲਜੀਤ ਆਪਣੀ ਕਾਰ ਵਿਚੋ ਸਿਗਰਟ ਪੇਪਰ ਖਰੀਦਣ ਲਈ ਬਾਹਰ ਨਿਕਲਿਆ। ਇਸ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਨੇ ਪੁਲਿਸ ਨੂੰ ਫੋਨ ਕਰਕੇ ਕਮਲਜੀਤ ਦੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਦੀ ਸ਼ਿਕਾਇਤ ਕਰ ਦਿੱਤੀ।

ਪ੍ਰੌਸੀਕਿਊਟਰ ਲੋਰਨਾ ਰਿਮੇਲ ਨੇ ਨਾਰਥ ਟਿਨੇਸਾਇਡ ਦੀ ਮਜਿਸਟਰੇਟੀ ਅਦਾਲਤ ਨੂੰ ਦੱਸਿਆ ਕਿ ਕਮਲਜੀਤ ਦੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੀ ਸੂਚਨਾ ਉਨ੍ਹਾਂ ਦੀ ਪ੍ਰੇਮਿਕਾ  ਨੇ ਦਿੱਤੀ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਡਰਾਇਵਿੰਗ ਸੀਟ 'ਤੇ ਪਾਇਆ। ਅਦਾਲਤ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਲਈ ਕਮਲਜੀਤ ਉੱਤੇ ਜੁਰਮਾਨਾ ਲਗਾਇਆ ਅਤੇ ਨਾਲ ਹੀ 17 ਮਹੀਨਿਆਂ ਲਈ ਉਸ ਨੂੰ ਡਰਾਇਵਿੰਗ ਕਰਨ ਲਈ ਬੈਨ ਕਰ ਦਿੱਤਾ।