ਬ੍ਰਿਟੇਨ ਵਿਚ ਕਰੀਬ ਚਾਰ ਮਹੀਨਿਆਂ ਤੋਂ ਲਾਪਤਾ ਪੰਜਾਬੀ ਦੀ ਲਾਸ਼ ਜੰਗਲਾਂ ’ਚੋਂ ਮਿਲੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਚਾਰ ਬੱਚਿਆਂ ਦੇ ਪਿਤਾ ਹਰਜਿੰਦਰ ਹੈਰੀ ਤੱਖੜ (58) ਅਕਤੂਬਰ ਵਿਚ ਲਾਪਤਾ ਹੋ ਗਏ ਸਨ।

Punjabi father of four who went missing in UK found dead

 

ਲੰਡਨ: ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਲਾਪਤਾ ਪੰਜਾਬੀ ਮੂਲ ਦੇ ਵਿਅਕਤੀ ਦੀ ਲਾਸ਼ ਵੈਸਟ ਮਿਡਲੈਂਡਜ਼ ਖੇਤਰ ਦੇ ਇਕ ਸੁੰਨਸਾਨ ਜੰਗਲ ਵਿਚੋਂ ਮਿਲੀ ਹੈ। ਚਾਰ ਬੱਚਿਆਂ ਦੇ ਪਿਤਾ ਹਰਜਿੰਦਰ ਹੈਰੀ ਤੱਖੜ (58) ਅਕਤੂਬਰ ਵਿਚ ਲਾਪਤਾ ਹੋ ਗਏ ਸਨ। ਹਾਲ ਹੀ ਵਿਚ ਟੈਲਫੋਰਡ ਵਿਚ ਇਕ ਲਾਸ਼ ਮਿਲੀ ਸੀ। ਇਸ ਹਫ਼ਤੇ ਦੇ ਸ਼ੁਰੂ ਵਿਚ ਸਥਾਨਕ ਵੈਸਟ ਮਰਸੀਆ ਪੁਲਿਸ ਵੱਲੋਂ ਲਾਸ਼ ਦੀ ਰਸਮੀ ਤੌਰ 'ਤੇ ਪਛਾਣ ਕੀਤੀ ਗਈ।

ਇਹ ਵੀ ਪੜ੍ਹੋ: ਦਫ਼ਤਰ ’ਚ ਅਪਣਾਉ ਜ਼ਰੂਰੀ ਆਦਤਾਂ, ਦੂਰ ਰਹਿਣਗੀਆਂ ਦਿਲ ਦੀਆਂ ਬੀਮਾਰੀਆਂ 

ਪੁਲਿਸ ਨੇ ਕਿਹਾ ਕਿ ਹੈਰੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਹੈਰੀ ਦੇ ਲਾਪਤਾ ਹੋਣ ਦੀ ਜਾਂਚ ਦੀ ਅਗਵਾਈ ਡਿਟੈਕਟਿਵ ਇੰਸਪੈਕਟਰ ਜੋਅ ਵਾਈਹੈੱਡ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇਕ ਚੁਣੌਤੀਪੂਰਨ ਅਤੇ ਭਾਵਨਾਤਮਕ ਖੋਜ ਕਾਰਜ ਦਾ ਦੁਖਦ ਨਤੀਜਾ ਹੈ।

ਇਹ ਵੀ ਪੜ੍ਹੋ: ਰੋਜ਼ਾਨਾ ਵਰਤੋਂ ਲਈ ਘਰ ਵਿਚ ਹੀ ਉਗਾਉ ਹਰੀਆਂ ਸਬਜ਼ੀਆਂ

ਉਹਨਾਂ ਕਿਹਾ: "ਹੈਰੀ ਨੂੰ ਲੱਭਣ ਦੀ ਸਾਡੀ ਅਪੀਲ 'ਤੇ ਲੋਕਾਂ ਦੇ ਹੁੰਗਾਰੇ ਲਈ ਅਤੇ ਸਾਡੀ ਪੁੱਛਗਿੱਛ ਦੌਰਾਨ ਜਾਣਕਾਰੀ ਪ੍ਰਦਾਨ ਕਰਨ ਲਈ ਮੈਂ  ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ । ਹੈਰੀ ਦੇ ਪਰਿਵਾਰ ਨੇ ਲੋਕਾਂ ਦੇ ਸਮਰਥਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕਰਨ ਲਈ ਕਿਹਾ ਹੈ ਅਤੇ ਇਸ ਦੁਖਦਾਈ ਸਮੇਂ ਵਿਚ ਉਹਨਾਂ ਦੀ ਗੋਪਨੀਯਤਾ ਦਾ ਸਨਮਾਨ ਕੀਤਾ ਜਾਵੇ।

ਇਹ ਵੀ ਪੜ੍ਹੋ: ਅੱਜ ਹੋਰ ਵਿਗੜੇਗਾ ਮੌਸਮ, ਮੀਂਹ ਦੇ ਨਾਲ-ਨਾਲ ਚਲਣਗੀਆਂ ਠੰਢੀਆਂ ਹਵਾਵਾਂ 

ਦੱਸ ਦੇਈਏ ਕਿ ਵੈਸਟ ਮਰਸੀਆ ਪੁਲਿਸ ਨੇ ਹੈਰੀ ਦੇ ਲਾਪਤਾ ਹੋਣ ਤੋਂ ਬਾਅਦ ਕਈ ਅਪੀਲਾਂ ਜਾਰੀ ਕੀਤੀਆਂ ਸਨ। ਹੈਰੀ ਨੂੰ ਲੱਭਣ ਲਈ ਫੇਸਬੁੱਕ 'ਤੇ ਇਕ ਗਰੁੱਪ ਵੀ ਬਣਾਇਆ ਗਿਆ ਸੀ। ਇਹ ਹੈਰੀ ਦੇ ਦੋਸਤਾਂ ਦੁਆਰਾ ਬਣਾਇਆ ਗਿਆ ਸੀ। ਉਹਨਾਂ ਨੇ ਹੈਲਪ ਹੈਰੀ ਹੋਮ ਹੈਸ਼ਟੈਗ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਮੁਹਿੰਮ ਸ਼ੁਰੂ ਕੀਤੀ।