ਕੈਨੇਡਾ: ਓਨਟਾਰੀਓ ਵਿਚ ਪੰਜਾਬੀ ਦੀ ਨਿਕਲੀ 100,000 ਡਾਲਰ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਮਿੰਦਰ ਸਿੱਧੂ ਨੇ ਕਿਹਾ: ਬੇਟੇ ਦੀ ਪੜ੍ਹਾਈ ਲਈ ਕਰਾਂਗਾ ਪੈਸਿਆਂ ਦੀ ਵਰਤੋਂ

Punjabi man wins 100,000 dollar lottery in canada


ਓਨਟਾਰੀਓ: ਕੈਨੇਡਾ ਦੇ ਓਨਟਾਰੀਓ ਵਿਚ ਇਕ 48 ਸਾਲਾ ਪੰਜਾਬੀ ਪਰਮਿੰਦਰ ਸਿੱਧੂ ਦੀ 100000 ਡਾਲਰ ਦੀ ਲਾਟਰੀ ਨਿਕਲੀ ਹੈ। ਪਰਮਿੰਦਰ ਸਿੱਧੂ ਦੀ ਲਾਟਰੀ 15 ਫਰਵਰੀ ਨੂੰ ਨਿਕਲੀ ਸੀ, ਇਸ ਤੋਂ ਬਾਅਦ ਬੀਤੇ ਦਿਨੀਂ ਉਸ ਨੂੰ ਚੈੱਕ ਜਾਰੀ ਕੀਤਾ ਗਿਆ। ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਇਕ-ਦੋ ਵਾਰ ਲਾਟਰੀ ਖਰੀਦੀ ਸੀ ਪਰ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਨੇ 100,000 ਡਾਲਰ ਜਿੱਤੇ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ 2600 ਕਰੋੜ ਰੁਪਏ ਤੋਂ ਪਾਰ 

ਉਹਨਾਂ ਕਿਹਾ ਕਿ ਇਸ ਲਾਟਰੀ ਨਾਲ ਉਹ ਆਪਣੇ ਬੇਟੇ ਦੀ ਪੜ੍ਹਾਈ ਲਈ ਪੈਸੇ ਦੀ ਬਚਤ ਕਰਨਗੇ। ਬਰੈਂਪਟਨ-ਅਧਾਰਤ ਕਾਰੋਬਾਰੀ ਨੇ ਵੌਨ ਦੇ ਸ਼ੈੱਲ ਤੋਂ ਲੋਟੋ 6/49 ਦੀ ਟਿਕਟ ਖਰੀਦੀ ਸੀ। ਇਸ ਦੌਰਾਨ ਕੈਸ਼ੀਅਰ ਨੇ ਗਲਤੀ ਨਾਲ $1 ਵਿਚ Encore ਸ਼ਾਮਲ ਕਰ ਦਿੱਤਾ। ਸਿੱਧੂ ਨੇ ਕਿਹਾ, "ਉਹ ਗਲਤੀ ਨੂੰ ਠੀਕ ਕਰਕੇ ਮੈਨੂੰ ਨਵੀਂ ਟਿਕਟ ਦੇਣ ਜਾ ਰਿਹਾ ਸੀ, ਪਰ ਮੈਂ ਇਹੀ ਟਿਕਟ ਰੱਖਣ ਦਾ ਫੈਸਲਾ ਕੀਤਾ"।