ਨਿਊਯਾਰਕ ਵਿਚ 32ਵੀਂ ਸਿੱਖ ਦਿਵਸ ਪਰੇਡ ਬਣੀ ਹਜ਼ਾਰਾਂ ਲੋਕਾਂ ਦੀ ਖਿੱਚ ਦਾ ਕੇਂਦਰ
27 ਅਪ੍ਰੈਲ ਨੂੰ ਮੈਡੀਸਨ ਅਵੇਨਿਉ ਅਤੇ ਈਸਟ-38 ਸਟਰੀਟ ਤੋਂ ਸ਼ੁਰੂ ਹੋਈ ਸਿੱਖ ਦਿਵਸ ਪਰੇਡ ਵਿਚ ਸ਼ਾਮਿਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਟ੍ਰਾਈ ਸਟੇਟ ਵਿਖੇ ਪਹੁੰਚੇ।
ਨਿਊਯਾਰਕ ਸ਼ਹਿਰ ਵਿਚ 27 ਅਪ੍ਰੈਲ ਨੂੰ ਮੈਡੀਸਨ ਅਵੇਨਿਉ ਅਤੇ ਈਸਟ-38 ਸਟਰੀਟ ਤੋਂ ਸ਼ੁਰੂ ਹੋਈ ਸਿੱਖ ਦਿਵਸ ਪਰੇਡ ਵਿਚ ਸ਼ਾਮਿਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਟ੍ਰਾਈ ਸਟੇਟ ਵਿਖੇ ਪਹੁੰਚੇ। ਰਿਚਮੰਡ ਹਿਲ ਕੁਈਨ ਗੁਰਦੁਆਰੇ ਦੀ ਸਿੱਖ ਕਲਚਰ ਸੁਸਾਇਟੀ ਵੱਲੋਂ ਨਿਊਯਾਰਕ ਅਤੇ ਨਿਊ ਜਰਸੀ ਦੇ ਕਈ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਰੂਪ ਵਿਚ 9/11 ਤੋਂ ਬਾਅਦ ਸਮੂਹ ਭਾਈਚਾਰੇ ਵਿਚ ਜਾਗਰੂਕਤਾ ਲਿਆਉਣ ਲਈ ਇਸ ਪਰੇਡ ਦਾ ਆਯੋਜਨ ਕੀਤਾ ਗਿਆ।
8ਵੇਂ ਸਾਲ ਸਿੱਖ ਪਰੇਡ ਦੇ ਚੀਫ ਕੋਆਰਡੀਨੇਟਰ ਗੁਰਦੇਵ ਸਿੰਘ ਕੰਗ ਦਾ ਕਹਿਣਾ ਹੈ ਇਸ ਸਾਲ 90,000 ਤੋਂ ਜ਼ਿਆਦਾ ਲੋਕ ਸਿੱਖ ਪਰੇਡ ਵਿਚ ਸ਼ਾਮਿਲ ਹੋਏ ਸਨ। ਗੁਰਦੇਵ ਸਿੰਘ ਕੰਗ ਦਾ ਕਹਿਣਾ ਹੈ ਕਿ ਲਗਭਗ 20,000 ਲੋਕਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਉਹਨਾਂ ਕਿਹਾ ਕਿ ਪਰੇਡ ਖਤਮ ਹੋਣ ਵਾਲੀ 26ਵੀਂ ਸਟਰੀਟ ‘ਤੇ ਕਰੀਬ 10 ਸਟਾਲ ਲੱਗੇ ਹੋਏ ਸਨ। ਮੁੱਖ ਮਹਿਮਾਨ ਦੇ ਤੌਰ ‘ਤੇ ਮੇਅਰ ਬਿਲ ਡੇ ਬਲਾਸਿਓ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ।
ਗੁਰਦੇਵ ਸਿੰਘ ਕੰਗ ਦਾ ਕਹਿਣਾ ਹੈ ਕਿ ਇਹ 32ਵੀਂ ਸਿੱਖ ਦਿਵਸ ਪਰੇਡ ਸੀ। ਉਹਨਾਂ ਕਿਹਾ ਕਿ 1984 ਤੋਂ ਬਾਅਦ ਜਦੋਂ ਦੁਨੀਆ ਭਰ ਵਿਚ ਸਿੱਖਾਂ ਦੇ ਸਭ ਤੋਂ ਮਸ਼ਹੂਰ ਅਸਥਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਨੂੰ ਭੇਜਿਆ ਗਿਆ ਤਾਂ ਉਸ ਤੋਂ ਸਿੱਖ ਪਰੇਡ ਸ਼ੁਰੂ ਕੀਤੀ ਗਈ ਅਤੇ ਹੁਣ ਸਿੱਖ ਪਰੇਡ ਇਕ ਸਲਾਨਾ ਪਰੰਪਰਾ ਬਣ ਗਈ। ਇਸ ਪਰੇਡ ਵਿਚ 9 ਝਾਂਕੀਆਂ, 4 ਗੱਤਕੇ ਦੀਆਂ ਟੀਮਾਂ ਅਤੇ ਸੰਗੀਤ ਦੀਆਂ ਟੀਮਾਂ ਵੀ ਸ਼ਾਮਿਲ ਸਨ। ਪਰੇਡ ਵਿਚ ਭਾਗ ਲੈਣ ਵਾਲੇ ਗੁਰਦੁਆਰੇ ਅਤੇ ਸੰਗਤਾਂ ਕੋਲ ਉਹਨਾਂ ਦੇ ਬੈਨਰ ਵੀ ਸਨ ਅਤੇ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਕਈ ਲੋਕਾਂ ਨੂੰ ਫਰੀ ਬੱਸਾਂ ਰਾਹੀਂ ਲਿਆਂਦਾ ਗਿਆ।
ਪਰੇਡ ਵਿਚ ਨਿਊਯਾਰਕ ਪੁਲਿਸ ਵਿਭਾਗ (NYPD) ਦਾ ਬੈਂਡ ਵੀ ਸ਼ਾਮਿਲ ਸੀ। ਨਿਊ ਜਰਸੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ 28 ਅਪ੍ਰੈਲ ਨੂੰ ਨਿਊਯਾਰਕ ਪੁਲਿਸ ਵਿਭਾਗ ਦੇ ਸਿੱਖ ਅਫਸਰ ਐਸੋਸੀਏਸ਼ਨ ਨਾਲ ਅਪਣੀ ਫੋਟੋ ਅਤੇ ਭਾਈਚਾਰੇ ਨਾਲ ਮਨਾਈ ਗਈ ਸਿੱਖ ਪਰੇਡ ਬਾਰੇ ਖੁਸ਼ੀ ਸਾਂਝੀ ਟਵਿਟਰ ਦੇ ਜ਼ਰੀਏ ਸਾਂਝੀ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਸਿੱਖ ਪਰੇਡ ਦਾ ਆਯੋਜਨ ਕੀਤਾ ਗਿਆ। ਇਹਨਾਂ ਵਿਚ ਕੈਨੇਡਾ, ਵੈਨਕੁਵਰ, ਬ੍ਰਿਟਿਸ਼ ਕੋਲੰਬੀਆ, ਟਰਾਂਟੋ ਆਦਿ ਸ਼ਹਿਰ ਸ਼ਾਮਿਲ ਸਨ।
ਆਮਤੌਰ ‘ਤੇ ਇਹ ਪਰੇਡ ਵਿਸਾਖੀ ਅਤੇ ਬਸੰਤ ਦੇ ਮੌਸਮ ਦੀ ਸ਼ੁਰੂਆਤ ਵਿਚ ਕਰਵਾਈ ਜਾਂਦੀ ਹੈ। ਗੁਰਦੇਵ ਸਿੰਘ ਕੰਗ ਦਾ ਕਹਿਣਾ ਹੈ ਕਿ ਇਹ ਵਿਸਾਖੀ ਖਾਲਸਾ ਪਰੇਡ ਸੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕੌਣ ਹਨ ਅਤੇ ਅਸੀਂ ਸਿੱਖਾਂ ਨੂੰ 9/11 ਤੋਂ ਬਾਅਦ ਹੋਰਨਾਂ ਵਿਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਜਿਉਣ ਅਤੇ ਇਹਨਾਂ ਦਾ ਆਦਰ ਕਰਨ ਵਿਚ ਯਕੀਨ ਰੱਖਦੇ ਹਾਂ। ਗੁਰਦੇਵ ਸਿੰਘ ਕੰਗ ਨੂੰ ਮੇਅਰ ਬਿਲ ਡੇ ਬਲਾਸਿਓ ਨੇ 25 ਮਈ 2017 ਨੂੰ ਮਨੁੱਖੀ ਅਧਿਕਾਰਾਂ ਦੇ ਕਮਿਸ਼ਨ ਨਿਯੁਕਤ ਕੀਤਾ ਸੀ।