ਕੈਲੀਫੋਰਨੀਆ 'ਚ ਪੰਜਾਬੀ ਮੂਲ ਦਾ ਨੌਜਵਾਨ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ
ਮੰਗਲਵਾਰ ਦੀ ਸਵੇਰੇ 10:30 ਵਜੇ ਕੈਲੀਫੋਰਨੀਆ 'ਚ ਇੰਡੀਆਨਾ ਸਟੇਟ ਟਰੂਪਰ ਨੇ ਨੇਮੀ ਡੀਓਟੀ ਜਾਂਚ ਲਈ ਬੇਕਰਸਫੀਲਡ ਤੋਂ ਇਕ ਟਰੈਕਟਰ - ਟ੍ਰੇਲਰ ਨੂੰ ਰੋਕ...
ਇੰਡੀਆਨਾ (ਪੀਟੀਆਈ) : ਮੰਗਲਵਾਰ ਦੀ ਸਵੇਰੇ 10:30 ਵਜੇ ਕੈਲੀਫੋਰਨੀਆ 'ਚ ਇੰਡੀਆਨਾ ਸਟੇਟ ਟਰੂਪਰ ਨੇ ਨੇਮੀ ਡੀਓਟੀ ਜਾਂਚ ਲਈ ਬੇਕਰਸਫੀਲਡ ਤੋਂ ਇਕ ਟਰੈਕਟਰ - ਟ੍ਰੇਲਰ ਨੂੰ ਰੋਕ ਦਿਤਾ ਗਿਆ। ਜਿਸ 'ਚ ਰਵਿੰਦਰ ਸਿੰਘ ਕਲੇਰ ਨਾਮ ਦਾ ਵਿਅਕਤੀ ਸਵਾਰ ਸੀ ਅਤੇ ਉਸ ਨੂੰ ਹਿਰਾਸਾਤ 'ਚ ਲੈ ਲਿਆ ਗਿਆ ਸੀ ਜਦ ਉਹ ਸੈਮੀ ਟਰੱਕ ਰਾਹੀਂ ਓਹੀਓ ਜਾ ਰਿਹਾ ਸੀ। ਦਸ ਦਈਏ ਕਿ ਅਮਰੀਕਾ ਦੀ ਇੰਡੀਆਨਾ ਸਟੇਟ ਤੋਂ ਪੁਲਿਸ ਨੇ ਇਕ ਪੰਜਾਬੀ ਮੂਲ ਦੇ ਨੌਜਵਾਨ ਰਵਿੰਦਰ ਸਿੰਘ ਕਲੇਰ ਨੂੰ ਭਾਰੀ ਨਸ਼ੀਲੇ ਪਦਾਰਥਾਂ ਸਮੇਤ ਹਿਰਾਸਤ 'ਚ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੰਡੇ ਕੋਲੋਂ ਲਗਭੱਗ 5 ਮਿਲੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਜਦ ਰਵਿੰਦਰ ਦੇ ਟਰੱਕ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੇ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਜ਼ਬਤ ਕੀਤਾ। ਉਸ ਨੇ ਐਲੂਮੀਨੀਅਮ ਦੇ ਕਰੇਟਾਂ 'ਚ ਨਸ਼ੀਲੇ ਪਦਾਰਥਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਰਵਿੰਦਰ 'ਤੇ ਨਸ਼ੀਲੇ ਪਦਾਰਥ ਰੱਖਣ ਅਤੇ ਇਨ੍ਹਾਂ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ 220 ਪੌਂਡ ਕੋਕੀਨ ਅਤੇ 65 ਪੌਂਡ ਮੈਥੰਫਟੇਮੀਨ ਨਾਮ ਦਾ ਨਸ਼ੀਲਾ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਵਲੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਰਵਿੰਦਰ ਨੂੰ ਦੋਸ਼ਾਂ ਦੇ ਤਹਿਤ ਵਿਗੋ ਕਾਉਂਟੀ ਜੇਲ੍ਹ 'ਚ ਰਖਿਆ ਗਿਆ ਹੈ।