GC ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ...

GC Murmu

ਜੰਮੂ-ਕਸ਼ਮੀਰ: ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਜੰਮੂ-ਕਸ਼ਮੀਰ ਦੇ ਪਹਿਲਾ ਉਪਰਾਜਪਾਲ ਬਨਣ ਵਾਲੇ ਗਿਰੀਸ਼ ਚੰਦਰ ਮੁਰਮੂ 1985 ਬੈਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਫ਼ਸਰ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਅਫ਼ਸਰਾਂ ਵਿਚੋਂ ਮੰਨੇ ਜਾਂਦੇ ਹਨ।

ਗੁਜਰਾਤ ਵਿਚ ਮੋਦੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹ ਉਨ੍ਹਾਂ ਦੇ ਪ੍ਰਮੁੱਖ ਸੈਕਟਰੀ ਰਹਿ ਚੁੱਕੇ ਹਨ। ਇਕ ਮਾਰਚ 2019 ਤੋਂ ਉਹ ਵਿੱਤ ਮੰਤਰਾਲਾ ਵਿਚ ਵਿੱਤ ਸੈਕਟਰੀ ਦੀ ਜਿੰਮੇਵਾਰੀ ਦੇਖ ਰਹੇ ਹਨ।

21 ਨਵੰਬਰ 1959 ਨੂੰ ਜਨਮੇ ਮੁਰਮੂ ਨੇ ਓਡੀਸ਼ਾ ਦੇ ਉਤਕਲ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਮਾਸਟਰ ਦੀ ਪੜਾਈ ਕਰਨ ਦੇ ਨਾਲ ਬਰਿੰਘਮ ਯੂਨੀਵਰਸਿਟੀ ਤੋਂ ਐਮਬੀਏ ਦੀ ਵੀ ਡ੍ਗਿਗਰੀ ਕੀਤੀ ਹੈ। ਵਿੱਤ ਸੈਕਟਰੀ ਹੋਣ ਤੋਂ ਪਹਿਲਾ ਉਹ ਰਿਵੇਨਿਊ ਵਿਭਾਗ ਵਿਚ ਸਪੈਸ਼ਲ ਸੈਕਟਰੀ ਸਨ।